← ਪਿਛੇ ਪਰਤੋ
ਖੰਨਾ, 14 ਜੂਨ 2019 - ਖੰਨਾ 'ਚ ਸੜਕ ਦੀ ਮਾੜੀ ਹਾਲਤ ਕਾਰਨ ਇੱਕ ਗਰਭਵਤੀ ਔਰਤ ਦੀ ਡਿਲਵਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਗਰਭਵਤੀ ਔਰਤ ਨੂੰ ਉਸ ਦੇ ਪਰਿਵਾਰਕ ਮੈਂਬਰ ਡਿਲਵਰੀ ਲਈ ਆਟੋ 'ਚ ਅਮਲੋਹ ਰੋਡ ਰਾਹੀਂ ਅਮਲੋਹ ਤੋਂ ਖੰਨਾ ਦੇ ਸਿਵਲ ਹਸਪਤਾਲ 'ਚ ਆ ਰਹੇ ਸਨ। ਪਰ ਸੜਕ ਦੀ ਮਾੜੀ ਹਾਲਤ ਕਾਰਨ ਔਰਤ ਨੂੰ ਰਸਤੇ 'ਚ ਹੀ ਪਿੰਡ ਕਾਹਨਪੁਰ ਨੇੜੇ ਜਣੇਪਾ ਸ਼ੁਰੂ ਹੋ ਗਿਆ। ਜਿਸ ਕਾਰਨ ਗਰਭਵਤੀ ਔਰਤ ਦੇ ਨਾਲ ਆਈਆਂ ਔਰਤਾਂ ਨੇ ਹੀ ਆਟੋ ਰੋਕ ਕੇ ਉਕਤ ਔਰਤ ਦੀ ਡਿਲਵਰੀ ਕਰਵਾਈ। ਜਿਸ ਤੋਂ ਬਾਅਦ ਔਰਤ ਦੀ ਗੰਭੀਰ ਹਾਲਤ ਦੇਖਦਿਆਂ ਰਾਜਿੰਦਰਾ ਹਸਪਤਾਲ 'ਚ ਲਿਜਾਣਾ ਪਿਆ। ਗਰਭਵਤੀ ਔਰਤ ਦੀ ਪਹਿਚਾਣ ਮਮਤਾ ਨਿਵਾਸੀ ਅਮਲੋਹ ਵਜੋਂ ਹੋਈ ਹੈ।
Total Responses : 930