← ਪਿਛੇ ਪਰਤੋ
ਨਵੀਂ ਦਿੱਲੀ, 14 ਜੂਨ 2019 - ਭਾਰਤੀ ਸਪਿਨਰ ਹਰਭਜਨ ਸਿੰਘ ਨੇ ਕਿਹਾ ਹੈ ਕੀ ਵਰਲਡ ਕੱਪ 2003 ਦੌਰਾਨ ਪਾਕਿਸਤਾਨ ਦੇ ਸਾਬਕਾ ਬੈਟਸਮੈਨ ਮਹੁੰਮਦ ਯੁਸਫ ਅਤੇ ਉਸ ਵਿਚਕਾਰ ਲੜਾਈ ਹੋ ਗਈ ਸੀ। ਹਰਭਜਨ ਸਿੰਘ ਨੇ ਕਿਹਾ ਕਿ ਜਦੋਂ ਉਹ ਦੁਪਿਹਰ ਦਾ ਭੋਜਨ ਕਰ ਰਹੇ ਹਨ ਤਾਂ ਉਸ ਸਮੇਂ ਯੂਸਫ ਨੇ ਉਸ ਦੇ ਧਰਮ 'ਤੇ ਕੋਈ ਕੁਮੈਂਟ ਕੀਤਾ, ਜਿਸ ਦਾ ਉਸ ਨੇ ਇੱਕ ਢੁਕਵਾਂ ਜੁਆਬ ਵੀ ਦਿੱਤਾ। ਪਰ ਇਸ ਤੋਂ ਪਹਿਲਾਂ ਉੱਥੇ ਮੌਜੂਦ ਲੋਕਾਂ 'ਚੋਂ ਕੁੱਝ ਸਮਝ ਸਕਦੇ ਕਿ ਹੋਇਆ ਕੀ ਸੀ, ਅਸੀਂ ਦੋਵੇ ਹੀ ਇੱਕ ਦੂਜੇ 'ਤੇ ਫਾਰਕਸ (ਕਾਂਟਾ/ਚਮਚਾ) ਨਾਲ ਹਮਲਾ ਕਰਨ ਵਾਲੇ ਸੀ।
Total Responses : 188