ਲੁਧਿਆਣਾ, 15 ਜੂਨ 2019 - ਬਾਲ ਸਾਹਿੱਤ ਲੇਖਕ ਡਾ: ਦਰਸ਼ਨ ਸਿੰਘ ਆਸ਼ਟ ਤੇ ਪੰਜਾਬੀ ਯੂਨੀਵਰਸਿਟੀ ਦੀ ਅਧਿਆਪਕਾ ਡਾ: ਰਾਜਵੰਤ ਕੌਰ ਪੰਜਾਬੀ ਦੇ ਸਪੁੱਤਰ ਦੇਵਦਰਸ਼ਦੀਪ ਸਿੰਘ ਨੇ ਪਹਿਲੇ ਯਤਨ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀ.ਸੀ.ਐਸ 2018 ਦੀ ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਮੌਕੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਡਾ. ਰਾਜਵੰਤ ਕੌਰ ਪੰਜਾਬੀ ਤੇ ਡਾ. ਦਰਸ਼ਨ ਸਿੰਘ ਆਸ਼ਟ ਨੂੰ ਬੇਅੰਤ ਮੁਬਾਰਕਾਂ। ਇਹ ਵੱਡਿਆਂ ਦੀ ਆਸ਼ੀਰਵਾਦ, ਅਧਿਆਪਕਾਂ ਦੀ ਯੋਗ ਅਗਵਾਈ ਤੇ ਪੁੱਤਰ ਦੀ ਨਿਰੰਤਰ ਗਿਆਨ ਅਭਿਲਾਖਾ ਦਾ ਹੀ ਪ੍ਰਤਾਪ ਹੈ। ਉਨ੍ਹਾਂ ਕਿਹਾ ਕਿ ਮਿਹਨਤੀ ਆਸ਼ਟ ਪਰਿਵਾਰ ਦੇ ਮਾਣ ਚ ਪੁੱਤਰ ਨੇ ਸਰਵੋਤਮ ਕਲਗੀ ਲਾਈ ਹੈ ਤੇ ਇਹ ਪੰਜਾਬੀ ਸਾਹਿੱਤ ਜਗਤ ਲਈ ਮਾਣਮੱਤਾ ਪਲ ਹੈ।