ਨਵੀਂ ਦਿੱਲੀ, 15 ਜੂਨ 2019 - ਡਾਕਟਰਾਂ ਨਾਲ ਮਾਰਕੁੱਟ ਦੇ ਬਾਅਦ ਸ਼ੁਰੂ ਹੋਈ ਹੜਤਾਲ ਦਾ ਅਸਰ ਬੰਗਾਲ ਤੋਂ ਲੈ ਕੇ ਦਿੱਲੀ ਤੱਕ ਦੇਖਣ ਨੂੰ ਮਿਲ ਰਿਹਾ ਹੈ। ਪੱਛਮੀ ਬੰਗਾਲ ਵਿਚ ਡਾਕਟਰਾਂ ਦੀ ਹੜਤਾਲ ਅੱਜ ਵੀ ਜਾਰੀ ਹੈ। ਪੱਛਮੀ ਬੰਗਾਲ ਦੇ ਕੋਲਕਾਤਾ ਸਥਿਤ ਨੀਲ ਰਤਨ ਸਰਕਾਰ ਹਸਪਤਾਲ (ਐਨਆਰਐਸ) ਵਿਚ ਸੋਮਵਾਰ ਰਾਤ ਡਾਕਟਰਾਂ ਨਾਲ ਹੋਈ ਮਾਰਕੁੱਟ ਖਿਲਾਫ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਪੂਰੇ ਦੇਸ਼ ਵਿਚ ਫੈਲ੍ਹ ਗਿਆ ਹੈ।
ਦੇਸ਼ ਦੇ 19 ਤੋਂ ਜ਼ਿਆਦਾ ਸੂਬਿਆਂ ਦੇ ਡਾਕਟਰਾਂ ਨੇ ਹੜਤਾਲ ਦਾ ਖੁੱਲ੍ਹਕੇ ਸਮਰਥਨ ਕੀਤਾ ਹੈ। ਉਥੇ, ਦਿੱਲੀ ਵਿਚ ਅੱਜ ਵੀ ਏਮਜ਼ ਸਮੇਤ 18 ਤੋਂ ਜ਼ਿਆਦਾ ਵੱਡੇ ਹਸਪਤਾਲਾਂ ਦੇ ਲਗਭਗ 10 ਹਜ਼ਾਰ ਡਾਕਟਰਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਉਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸੋਮਵਾਰ ਨੂੰ ਡਾਕਟਰਾਂ ਤੋਂ ਰਾਸ਼ਟਰਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ।
ਦੂਜੇ ਪਾਸੇ ਏਮਜ਼ ਦੇ ਰੈਜੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਨੇ ਮਮਤਾ ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਪੂਰੀਆਂ ਨਾ ਹੋਣ ਉਤੇ ਏਮਜ਼ ਵਿਚ ਕਰੇਗੀ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ।