ਚੰਡੀਗੜ੍ਹ, 15 ਜੂਨ 2019 - ਸ਼ਿਲੌਂਗ, ਮੇਘਾਲਿਆ 'ਚ ਪੰਜਾਬੀ ਪਰਿਵਾਰਾਂ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਆ ਪ੍ਰਦਾਨ ਕਰਨ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੇਘਾਲਿਆ ਦੇ ਸੀ.ਐਮ ਸੰਗਮਾ ਕੌਨਰਾਡ ਨੂੰ ਚਿੱਠੀ ਲਿਖੀ ਹੈ।
ਕੈਪਟਨ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਿਲੌਂਗ ਦੇ ਪੰਜਾਬੀ ਪਰਿਵਾਰਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਸਬੰਧੀ ਤੇ ਉਥੋਂ ਦੇ ਸੀ.ਐਮ ਨਾਲ ਮੀਟਿੰਗ ਕਰਨ ਲਈ ਇੱਕ ਵਫ਼ਦ ਵੀ ਭੇਜਿਆ ਜਾ ਰਿਹਾ ਹੈ।