ਚੰਡੀਗੜ੍ਹ, 15 ਜੂਨ, 2019 : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਔਰਤਾਂ ਨਾਲ ਦਿਨ ਦਿਹਾੜੇ ਬੜੀ ਬੇਰਹਿਮੀ ਨਾਲ ਮਾਰਕੁੱਟ, ਨਿਰਵਤਰ ਕਰਨਾ, ਬਲਤਕਾਰ ਅਤੇ ਮਾੜੇ ਵਿਵਹਾਰ ਦੀਆਂ ਘਟਨਾਵਾਂ ਪੰਜਾਬ ਵਿੱਚ ਨਿੱਤ ਦਿਨੋ-ਦਿਨ ਵਧ ਰਹੀਆਂ ਹਨ। ਪਰ ਪੰਜਾਬ ਦਾ ਕੈਪਟਨ ਟਵਿੱਟਰ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਹਿੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਜਾਰੀ ਪ੍ਰੈਸ ਬਿਆਨ 'ਚ ਕੀਤਾ।
ਉਹਨਾਂ ਕਿਹਾ ਕਿ ਔਰਤਾਂ ਨਾਲ ਅਜਿਹਾ ਵਹਿਸ਼ੀ ਵਿਵਹਾਰ ਕਮਜ਼ੋਰ ਸ਼ਾਸਨ ਪ੍ਰਸ਼ਾਸਨ ਜ਼ਿੰਮੇਵਾਰ ਹੈ। ਜਿਸ ਦੀ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ, ਟਵਿੱਟਰ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਸਿਆਸੀਕਰਨ ਬੰਦ ਕੀਤਾ ਜਾਵੇ।
ਕੈਂਥ ਨੇ ਦੱਸਿਆ ਕਿ ਗਰੀਬ ਵਰਗ ਦੀਆਂ ਔਰਤਾਂ ਉੱਤੇ ਅਨਿਆਂ, ਬਲਤਕਾਰ, ਅੱਤਿਆਚਾਰ, ਧੱਕੇਸ਼ਾਹੀ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਅਜਿਹੀ ਘਟਨਾਵਾਂ ਵਾਪਰਨਾ ਦੁੱਖਦਾਈ ਅਤੇ ਚਿੰਤਾ ਦਾ ਵਿਸ਼ਾ ਹੈ। ਗਰੀਬ ਵਰਗ ਨਾਲ ਅਜਿਹਾ ਦਿਲ ਕਬਾਊ ਘਟਨਾਵਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਔਰਤਾਂ ਦੇ ਜਾਨਮਾਲ ਦੀ ਸੁਰੱਖਿਆ ਪ੍ਰਦਾਨ ਕਰਨ ਵਿੱਚ ਨਾਕਾਮਯਾਬ ਸਾਬਿਤ ਹੋ ਗਈ ਹੈ। ਮੁੱਖ ਮੰਤਰੀ' ਨੂੰ ਆਪਣੀ ਕਾਰਜਸ਼ੈਲੀ ਨੂੰ ਪੜਚੋਲ ਕਰਨ ਦੀ ਅਪੀਲ ਕਰਦਿਆਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਹਿਸ਼ੀਆਨਾ ਤੌਰ ਤਰੀਕਿਆਂ ਨਾਲ ਕੰਮ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਪਹਿਲਕਦਮੀਂ ਕਰਨੀ ਚਾਹੀਦੀ ਹੈ।