← ਪਿਛੇ ਪਰਤੋ
ਮੁਕਤਸਰ, 15 ਜੂਨ, 2019 : ਬੀਤੇ ਦਿਨ ਮੁਕਤਸਰ 'ਚ ਇੱਕ ਮਹਿਲਾ ਨਾਲ ਕੌਂਸਲਰ ਦੇ ਭਾਈ ਵੱਲੋਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਦੇ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਲੈਂਦਿਆਂ ਮੁਕਤਸਰ ਪੁਲਿਸ ਕਪਤਾਨ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਉਨ੍ਹਾਂ ਨੇ ਉਕਤ ਮੁਲਜ਼ਮਾਂ ਦੇ ਰਿਕਾਰਡ ਦੀ ਮੰਗ ਕੀਤੀ ਹੈ ਤਾਂ ਜੋ ਉਹ ਉਨ੍ਹਾਂ ਦੇ ਖਿਲਾਫ ਸਖ਼ਤ ਅਤੇ ਲੋੜੀਦੀ ਕਾਰਵਾਈ ਕਰ ਸਕਣ। ਜਿਕਰਯੋਗ ਹੈ ਕਿ ਔਰਤ ਨਾਲ ਕੁੱਟਮਾਰ ਮਾਮਲੇ 'ਚ ਪੁਲਿਸ ਵੱਲੋਂ ਹੁਣ ਤੱਕ ੬ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਅਦਾਲਤ ਵੱਲੋਂ ਉਨ੍ਹਾਂ ਨੂੰ ੨ ਦਿਨ ਦਾ ਪੁਲਿਸ ਰਿਮਾਂਡ ਵੀ ਦੇ ਦਿੱਤਾ ਗਿਆ ਹੈ।
Total Responses : 933