ਬਠਿੰਡਾ ਵਿਜੀਲੈਂਸ ਟੀਮ ਨੇ ਰਾਜ ਸਿੰਘ ਜੇ.ਈ. ਨੂੰ ਰਿਸ਼ਵਤ ਲੈਂਦਿਆਂ ਕੀਤਾ ਰੰਗੇਂ ਹੱਥੀ ਗ੍ਰਿਫਤਾਰ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਬਠਿੰਡਾ, 15 ਜੂਨ: ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਬਠਿੰਡਾ ਅਖਿਲ ਚੋਧਰੀ ਨੇ ਦੱਸਿਆ ਕਿ ਡੀ.ਐਸ.ਪੀ. ਅਸ਼ਵਨੀ ਕੁਮਾਰ, ਵਿਜੀਲੈਂਸ ਬਿਊਰੋ, ਯੂਨਿਟ ਫਰੀਦਕੋਟ ਦੀ ਟੀਮ ਵਲੋਂ ਟਰੈਪ ਲਗਾਕੇ ਰਾਜ ਸਿੰਘ ਜੇ.ਈ., ਪੀ.ਐਸ.ਪੀ.ਸੀ.ਐਲ. ਬਾਜਾਖਾਨਾ ਨੂੰ 4000/- ਰੁਪਏ ਰਿਸ਼ਵਤ ਲੈਂਦਿਆਂ ਰੰਗੇਂ ਹੱਥੀ ਗ੍ਰਿਫਤਾਰ ਕੀਤਾ ਗਿਆ।
ਅਖਿਲ ਚੋਧਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਵਿੰਦਰ ਸਿੰਘ ਵਾਸੀ ਘਣੀਆ, ਜ਼ਿਲਾ ਫਰੀਦਕੋਟ ਨੇ ਵਿਜੀਲੈਂਸ ਪਾਸ ਸ਼ਿਕਾਇਤ ਕੀਤੀ ਕਿ ਉਨਾਂ ਦੀ ਜ਼ਮੀਨ ਵਿਚ ਸਰਕਾਰੀ ਟਰਾਂਸਫਾਰਮਰ ਲੱਗਿਆ ਹੋਇਆ ਹੈ, ਇਸ ਟਰਾਂਸਫਾਰਮਰ ਤੋਂ ਉਨਾਂ ਅਤੇ ਹੋਰ ਵਿਅਕਤੀਆਂ ਦੀਆਂ ਮੋਟਰਾਂ ਚਲਦੀਆਂ ਹਨ। ਉਕਤ ਟਰਾਂਸਫਾਰਮਰ 08-10 ਦਿਨ ਪਹਿਲਾਂ ਸੜ ਜਾਣ ਕਾਰਨ ਨਵਾਂ ਟਰਾਂਸਫਾਰਮਰ ਲਗਵਾਉਣ ਲਈ ਰਾਜ ਸਿੰਘ ਜੇ.ਈ., ਪੀ.ਐਸ.ਪੀ.ਸੀ.ਐਲ. ਬਾਜਾਖਾਨਾ ਨੂੰ ਦੱਸਿਆ ਤਾਂ ਰਾਜ ਸਿੰਘ ਜੇ.ਈ. ਟਰਾਂਸਫਾਰਮਰ ਚੈਕ ਕਰਕੇ ਚਲਿਆ ਗਿਆ ਪਰੰਤੂ ਅਜੇ ਤੱਕ ਟਰਾਂਸਫਾਰਮਰ ਨਹੀਂ ਬਦਲਿਆਂ ।
ਮਿਤੀ 13 ਜੂਨ 2019 ਨੂੰ ਸ਼ਿਕਾਇਤਕਰਤਾ ਦੁਬਾਰਾ ਫਿਰ ਰਾਜ ਸਿੰਘ ਜੇ.ਈ. ਨੂੰ ਮਿਲਿਆ ਤਾਂ ਉਸ ਨੇ ਨਵਾਂ ਟਰਾਂਸਫਾਰਮਰ ਲਗਾਉਣ ਲਈ ਸ਼ਿਕਾਇਤਕਰਤਾ ਪਾਸੋ 5000/- ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਦੇ ਮਿੰਨਤ ਤਰਲਾ ਕਰਨ ਤੇ ਰਾਜ ਸਿੰਘ ਜੇ.ਈ. 4000/-ਰੁਪਏ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ। ਸ਼ਿਕਾਇਤ ਕਰਤਾ ਹਰਵਿੰਦਰ ਸਿੰਘ ਨੇ ਇਸ ਬਾਰੇ ਵਿਜੀਲੈਂਸ ਬਿਊਰੋ ਪਾਸ ਆਪਣਾ ਬਿਆਨ ਦਰਜ਼ ਕਰਵਾਇਆ।
ਡੀ.ਐਸ.ਪੀ. ਅਸ਼ਵਨੀ ਕੁਮਾਰ ਵਲੋਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਦੋਸ਼ੀ ਰਾਜ ਸਿੰਘ ਜੇ.ਈ. ਨੂੰ 4000/-ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਰਫਤਾਰ ਕੀਤਾ ਗਿਆ। ਇਸ ਦੇ ਸਬੰਧ ਵਿਚ ਮੁਕੱਦਮਾ ਨੰਬਰ 07 ਮਿਤੀ 14 ਜੂਨ 2019 ਅ/ਧ 7 ਪੀ.ਸੀ.ਐਕਟ 1988 ਐਜ ਅਮੈਂਡਮੈਂਟ ਬਾਏ ਪੀ.ਸੀ.ਐਕਟ 2018 ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ ਹੈ।