ਸਾਰੇ ਭਾਰਤੀਆਂ ਨੂੰ ਪਾਕਿਸਤਾਨ ਸਥਿੱਤ ਗੁਰਦੁਆਰਿਆ ਦੇ ਦਰਸ਼ਨ ਦਾ ਬਰਾਬਰ ਮੌਕੇ ਦੇਣ ਦੀ ਉੱਠੀ ਮੰਗ
ਨਵੀਂ ਦਿੱਲੀ (15 ਜੂਨ 2019) - ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇੇ ਪਾਕਿਸਤਾਨ ਸਥਿੱਤ ਗੁਰੁਦਵਾਰਿਆ ਦੇ ਦਰਸ਼ਨ ਦੇ ਇੱਛੁਕ ਮੁਸਾਫਿਰਾਂ ਦੀ ਵੀਜ਼ਾ ਸਹੂਲਤ ਲਈ ਭਾਰਤ ਸਰਕਾਰ ਨੂੰ ਕੈਲਾਸ਼ ਮਾਨਸਰੋਵਰ ਯਾਤਰਾ ਦੀ ਤਰਜ ਉੱਤੇ ਪਾਂਧੀ ਪੋਰਟਲ ਸ਼ੁਰੂ ਕਰਨਾ ਚਾਹੀਦਾ ਹੈ। ਉਕਤ ਮੰਗ ਇੰਡੀਅਨ ਵਰਲਡ ਫੋਰਮ ਦੇ ਸਕੱਤਰ ਜਨਰਲ ਪੁਨੀਤ ਸਿੰਘ ਚੰਡੋਕ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਕੀਤੀ ਹੈ। ਚੰਡੋਕ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਹੈਂ ਕਿ ਗੁਰੂ ਨਾਨਕ ਦੇਵ ਜੀ ਨੂੰ ਸਾਰੇ ਧਰਮਾਂ ਅਤੇ ਜਾਤੀਆਂ ਦੇ ਲੋਕ ਆਪਣਾ ਗੁਰੂ, ਇਸ਼ਟ, ਪੈਗੰਬਰ ਵਜੋਂ ਸਰਬੱਤ ਦਾ ਭਲਾ ਕਰਨ ਵਾਲੇ ਮਸੀਹੇ ਦੇ ਤੌਰ ਉੱਤੇ ਵੇਖਦੇ ਹਨ। ਜਦੋਂ ਕਿ ਇਸ ਸਾਲ ਗੁਰੂ ਸਾਹਿਬ ਦੀ ਅਰਧ ਸ਼ਤਾਬਦੀ ਦੇ ਮੱਦੇਨਜ਼ਰ ਉਨ੍ਹਾਂ ਨਾਲ ਜੁੜੇ ਪਾਕਿਸਤਾਨ ਸਥਿੱਤ ਗੁਰਦੁਆਰਿਆ ਦੇ ਦਰਸ਼ਨ ਸੰਸਾਰ ਭਰ ਵਿੱਚ ਵਸਦਾ ਭਾਰਤੀ ਭਾਈਚਾਰਾ ਕਰਨਾ ਚਾਹੁੰਦਾ ਹੈ। ਚੰਡੋਕ ਨੇ ਪ੍ਰਧਾਨ ਮੰਤਰੀ ਨੂੰ ਗੁਰੂ ਸਾਹਿਬ ਦੇ ਸਰਬ-ਵਿਆਪੀ ਭਾਈਚਾਰੇ ਦੇ ਸੁਨੇਹੇ ਨੂੰ ਪ੍ਰਸਾਰਿਤ ਕਰਨ ਲਈ ਕਦਮ ਚੁੱਕਣ ਦੀ ਮੰਗ ਵੀ ਕੀਤੀ ਹੈਂ।
ਚੰਡੋਕ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਦੋਨਾਂ ਦੇਸ਼ਾਂ ਦੇ ਵਿੱਚ ਚੱਲ ਰਹੇ ਸਮਝੌਤੇ ਦੇ ਤਹਿਤ ਮੁਸਾਫਿਰਾਂ ਦੇ ਜਾਣ ਦੀ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੰਦੇ ਹੋਏ ਸਮੁੱਚੇ ਭਾਰਤੀਆਂ ਨੂੰ ਪੂਰੇ ਪਾਕਿਸਤਾਨ ਦਾ ਹਰ ਦਰਵਾਜ਼ੇ ਤੋਂ ਵੀਜਾ ਦਿਵਾਉਣ ਲਈ ਕੋਸ਼ਿਸ਼ ਕਰਨ ਦੀ ਵੀ ਅਪੀਲ ਕੀਤੀ ਹੈਂ। ਚੰਡੋਕ ਨੇ ਗੁਰੂ ਸਾਹਿਬ ਨੂੰ ਸਿੱਖਾਂ ਦੇ ਨਾਲ ਹੀ ਹਿੰਦੂ, ਮੁਸਲਮਾਨ, ਸਿੰਧੀ ਅਤੇ ਤਿੱਬਤੀ ਭਾਈਚਾਰੇ ਦੇ ਲੋਕਾਂ ਵਲੋਂ ਨਿਸ਼ਠਾ ਅਤੇ ਸ਼ਰਧਾ ਦੇ ਨਾਲ ਦਿੱਤੇ ਜਾਂਦੇ ਆਦਰ ਨੂੰ ਸਮੂਹ ਧਰਮਾਂ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵੀਜ਼ਾ ਦੇਣ ਦੇ ਕਾਰਨ ਦੇ ਤੌਰ 'ਤੇ ਵੀ ਪਰਿਭਾਸ਼ਿਤ ਕੀਤਾ ਹੈਂ। ਨਾਲ ਹੀ ਇਸ ਪ੍ਰਕ੍ਰਿਰਿਆ ਨਾਲ ਸਾਰੇ ਲੋਕਾਂ ਨੂੰ ਬਰਾਬਰ ਮੌਕੇ ਵੀ ਮਿਲ ਸਕਣਗੇ।
ਪਾਕਿਸਤਾਨ ਵਿੱਚ ਇਸ ਸਬੰਧੀ ਹੋਣ ਵਾਲੇ ਸਾਰੇ ਧਾਰਮਿਕ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ ਦੂਰਦਰਸ਼ਨ ਉੱਤੇ ਕਰਨ ਦੀ ਮੰਗ ਕਰਦੇ ਹੋਏ ਚੰਡੋਕ ਨੇ ਕਾਲੀ ਸੂਚੀ ਵਿੱਚ ਸ਼ਾਮਿਲ ਵਿਦੇਸ਼ੀ ਸਿੱਖਾਂ ਨੂੰ ਭਾਰਤ ਸਥਿੱਤ ਗੁਰਦੁਆਰਾ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਆਉਣ ਦੀ ਮਨਜ਼ੂਰੀ ਦੇਣ ਦੀ ਵੀ ਵਕਾਲਤ ਕੀਤੀ ਹੈਂ। ਚੰਡੋਕ ਨੇ ਪ੍ਰਧਾਨ ਮੰਤਰੀ ਨੂੰ ਗੁਰੂ ਨਾਨਕ ਸਾਹਿਬ ਦੀ ਸਰਬ-ਵਿਆਪੀ ਮਨੁੱਖਤਾ ਦੀ ਰੱਖਿਆ ਦੇ ਸਿਧਾਂਤ ਦਾ ਸੰਸਾਰ ਭਰ ਵਿੱਚ ਪ੍ਰਚਾਰ ਕਰਨ ਲਈ ਸੰਯੁਕਤ ਰਾਸ਼ਟਰ ਸੰਘ ਨੂੰ ਸਰਬ-ਵਿਆਪੀ ਭਾਈਚਾਰੇ ਦੇ ਨਾਂਅ ਉੱਤੇ ਮੌਜੂਦਾ ਸਾਲ ਨੂੰ ਸਮਰਪਿਤ ਕਰਨ ਦੀ ਅਪੀਲ ਵੀ ਕੀਤੀ ਹੈਂ।