ਜਲੰਧਰ 16 ਜੂਨ 2019 - ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਮੀਟਿੰਗ ਮੋਹਨ ਸਿੰਘ ਭੇਡਪੁਰਾ ਪੰਜਾਬ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬ-ਸੰਮਤੀ ਨਾਲ 4 ਮਤੇ ਪਾਸ ਕੀਤੇ ਗਏ। ਜੋ ਪੰਜਾਬ ਸਰਕਾਰ ਨੇ 800 ਨਵੇਂ ਪਟਵਾਰੀ ਭਰਤੀ ਕੀਤੇ ਸਨ ਉਹਨਾਂ ਨੂੰ 10,300 ਰੁਪਏ ਬੇਸਿਕ ਪੇਅ ਦੇ ਨਾਲ ਭੱਤੇ ਜਿਵੇਂ ਕਿ ਸਟੇਸ਼ਨਰੀ ਭੱਤਾ, ਬਸਤਾ ਭੱਤਾ, ਦਫ਼ਤਰੀ ਕਿਰਾਇਆ, ਮੋਬਾਇਲ ਭੱਤਾ, ਸਫ਼ਰੀ ਭੱਤਾ ਦੇ ਕੇ ਡਾਕਟਰ ਅਤੇ ਜੱਜ ਸਹਿਬਾਨ ਦੀ ਤਰਜ਼ ‘ਤੇ ਪੂਰੀ ਤਨਖਾਨ ਦਿੱਤੀ ਜਾਵੇ।
ਪੰਜਾਬ ਦੇ ਸਮੁੱਚੇ ਮਾਨਯੋਗ ਡੀਸੀ ਸਹਿਬਾਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ 6000 ਰੁਪਏ ਸਲਾਨਾ ਹਰ ਜ਼ਿਮੀਦਾਰ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਸੀ। ਹੁਣ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਬਿਆਨ ਆ ਚੁੱਕਾ ਹੈ ਕਿ 6000 ਰੁਪਏ ਸਮੁੱਚੇ ਕਿਸਾਨਾਂ ਨੂੰ ਦਿੱਤੇ ਜਾਣੇ ਹਨ। ਬਿਆਨ ਨੂੰ ਮੱਦੇਨਜ਼ਰ ਰੱਖਦੇ ਹੋਏ ਪਟਵਾਰੀਆਂ ਤੋਂ ਜ਼ਮੀਨ ਦੀ ਪੜਤਾਲ ਨਾ ਕਰਵਾਈ ਜਾਵੇ ਅਤੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਕਿਉਂਕਿ ਪਟਵਾਰੀਆਂ ਦੀ ਭਰਤੀ ਨਾ ਹੋਣ ਕਰਕੇ ਪਟਵਾਰੀਆਂ ਕੋਲ ਪਹਿਲਾਂ ਹੀ ਕੰਮ ਦਾ ਬਹੁਤ ਬੋਝ ਹੈ। ਉਹਨਾਂ ਨੂੰ ਬਿਨ੍ਹਾਂ ਵਜ੍ਹਾ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਨਾ ਕੀਤਾ ਜਾਵੇ।
ਮਾਨਯੋਗ ਡਾਇਰੈਕਟਰ ਲੈਂਡ ਰਿਕਾਰਡ ਭੌਂ ਵਿਕਾਸ ਪੰਜਾਬ ਤੋਂ ਮੰਗ ਕੀਤੀ ਜਾਂਦੀ ਹੈ ਕਿ ਜ਼ਮ੍ਹਾਂਬੰਦੀ ਸਾਲ 2018-19 ਦੇ ਪ੍ਰਿੰਟ ਹੁਣ ਤੱਕ ਨਹੀਂ ਮਿਲੇ ਹਨ। ਪਹਿਲਾਂ ਦੀ ਤਰ੍ਹਾਂ 15-06-2019 ਤੱਕ ਇੰਤਕਾਲਾਂ ਦਾ ਅਮਲ ਕਰਕੇ ਜ਼ਮ੍ਹਾਂਬੰਦੀਆਂ ਦੇ ਪ੍ਰਿੰਟ ਜਲਦੀ ਤੋਂ ਜਲਦੀ ਦਿੱਤੇ ਜਾਣ ਅਤੇ ਜ਼ਮ੍ਹਾਂਬੰਦੀਆਂ ਦਾਖਲ ਦਫ਼ਤਰ ਸਦਰ ਕਾਨੂੰਨਗੋ ਮਿਤੀ 30-04-2020 ਰੱਖਿਆ ਜਾਵੇ ਅਤੇ ਪਟਵਾਰੀਆਂ ਦੇ ਜੋ ਮੈਡੀਕਲ ਬਿੱਲਾ ਦਾ ਬਕਾਇਆ ਹੈ ਉਹ ਤੁਰੰਤ ਜਾਰੀ ਕੀਤਾ ਜਾਵੇ।