ਲੁਧਿਆਣਾ, 16 ਜੂਨ 2019 - ਪੰਜਾਬੀ ਲੇਖਕ ਡਾ: ਆਤਮ ਹਮਰਾਹੀ ਜੀ ਦੀ ਬੇਟੀ, ਪਰ ਹਿੱਤ ਮੈਗਜ਼ੀਨ ਦੀ ਸਾਬਕਾ ਮੁੱਖ ਸੰਪਾਦਕ ਤੇ ਪ੍ਰਸਿੱਧ ਲੇਖਕ ਮਨਦੀਪ ਕੌਰ ਭੰਮਰਾ ਦੀ ਲਿਖੀ ਕਾਵਿ ਪੁਸਤਕ ਰੰਗਾਂ ਦੀ ਰੌਸ਼ਨੀ ਨੂੰ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਡਾ: ਸੁਰਜੀਤ ਪਾਤਰ, ਚੇਅਰਮੈਨ ਪੰਜਾਬ ਆਰਟਸ ਕੌਂਸਲ, ਪ੍ਰੋ: ਰਵਿੰਦਰ ਸਿੰਘ ਭੱਠਲ, ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਪ੍ਰੋ:,ਗੁਰਭਜਨ ਸਿੰਘ ਗਿੱਲ, ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਹਰਦੇਵ ਸਿੰਘ ਗਰੇਵਾਲ ਪ੍ਰਧਾਨ ਪੰਜਾਬੀ ਸਾਹਿਤ ਸਭਾ ਕੋਲਕਾਤਾ, ਤ੍ਰਲੋਚਨ ਲੋਚੀ, ਗੁਰਚਰਨ ਕੌਰ ਕੋਚਰ ਅਵਤਾਰ ਸਿੰਘ ਭੋਗਲ ਤੇ ਗੁਰਮੀਤ ਸਿੰਘ ਕੁਲਾਰ ਨੇ ਲੋਕ ਅਰਪਣ ਕੀਤੀ।