← ਪਿਛੇ ਪਰਤੋ
ਮਿੱਤਰ ਸੈਨ ਸ਼ਰਮਾ
ਮਾਨਸਾ 16 ਜੂਨ 2019 : ਸਥਾਨਕ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿਖੇ ਇੱਕ ਬੈਂਕ 'ਚ ਹੋਈ ਚੋਰੀ ਦੇ ਸਬੰਧ 'ਚ ਥਾਣਾ ਜੋੜਕੀਆਂ ਦੀ ਪੁਲਿਸ ਨੇ ਬੈਂਕ ਮੈਨੇਜ਼ਰ ਦੀ ਸ਼ਿਕਾਇਤ 'ਤੇ ਅਣਪਛਾਤਿਆਂ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਕੋਆਪ੍ਰੇਟਿਵ ਬੈਂਕ ਭੰਮੇ ਕਲਾਂ ਵਿਖੇ ਕੁੱਝ ਅਗਿਆਤ ਵਿਅਕਤੀਆਂ ਨੇ ਦਾਖਲ ਹੋ ਕੇ ਉੱਥੋਂ ਤਿੰਨ ਐੱਲ.ਸੀ.ਡੀ. ਅਤੇ ਸੀ.ਪੀ.ਯੂ. ਚੋਰੀ ਕਰ ਲਏ ਹਨ, ਜਦਕਿ ਸੇਫ਼ ਵਿਚਲਾ ਕੈਸ਼ ਚੋਰੀ ਕਰਨ 'ਚ ਉਹ ਅਸਫ਼ਲ ਰਹੇ। ਇਸ ਘਟਨਾ ਸਬੰਧੀ ਬੈਂਕ ਮੈਨੇਜ਼ਰ ਵਰਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਏ.ਐੱਸ.ਆਈ. ਮਲਕੀਤ ਸਿੰਘ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
Total Responses : 936