← ਪਿਛੇ ਪਰਤੋ
ਚੰਡੀਗੜ੍ਹ, 17 ਜੂਨ - 2019 ਬੀਤੇ ਦਿਨ ਦਿੱਲੀ 'ਚ ਸਿੱਖ ਡਰਾਈਵਰ ਅਤੇ ਨਾਬਾਲਿਗ ਸਿੱਖ ਬੱਚੇ ਸਰਬਜੀਤ ਸਿੰਘ ਤੇ ਬਲਵੰਤ ਸਿੰਘ 'ਤੇ ਦਿੱਲੀ ਪੁਲਿਸ ਵੱਲੋਂ ਵਿਚਕਾਰ ਸੜਕ ਦੇ ਕੀਤੇ ਤਸ਼ੱਦਦ ਦੀ ਪੰਜਾਬ ਮੁੱਖ ਮੰਤਰੀ ਵੱਲੋਂ ਨਿੰਦਾ ਕੀਤੀ ਗਈ। ਉਨ੍ਹਾਂ ਟਵੀਟ ਕਰਦਿਆਂ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਅਤੇ ਕਿਹਾ ਕਿ ਦਿੱਲੀ ਪੁਲਿਸ ਦੇ ਮਾਮੂਲੀ ਗੱਲ 'ਤੇ ਦੋ ਨਿਰਦੋਸ਼ਾਂ 'ਤੇ ਤਸ਼ੱਦਦ ਢਾਹੁਣਾ ਬਹੁਤ ਹੀ ਸ਼ਰਮਨਾਕ ਹੈ। ਕੈਪਟਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਪੀੜਤਾਂ ਨੂੰ ਇਸ ਘਟਨਾ 'ਚ ਜਲਦ ਇਨਸਾਫ ਮਿਲਣਾ ਚਾਹੀਦਾ ਹੈ।
Total Responses : 260