ਵਾਸ਼ਿੰਗਟਨ, 17 ਜੂਨ 2019 - ਅਮਰੀਕਾ ਦੇ ਵੈਸਟ ਡੇਸ ਮੌਇਨਸ ਵਿਖੇ ਸ਼ਨੀਵਾਰ ਸਵੇਰ ਨੂੰ ਦੋ ਨਬਾਲਗਾਂ ਸਣੇ ਚਾਰ ਭਾਰਤੀ ਮੂਲ ਦੇ ਪਰਿਵਾਰਕ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਸੀਐਨਐਨ ਦੀ ਰਿਪੋਰਟ ਮੁਤਾਬਕ ਮ੍ਰਿਤਕਾਂ ਦੀ ਪਹਿਚਾਣ ਚੰਦਰਸ਼ੇਖਰ ਸੰਕਾਰਾ (44), ਲਾਵਨਿਆ ਸੰਕਾਰਾ, 41 ਅਤੇ 15 ਅਤੇ 10 ਸਾਲ ਦੇ ਦੋ ਨਬਾਲਗ ਲੜਕਿਆਂ ਵਜੋਂ ਹੋਈ ਹੈ।
ਮ੍ਰਿਤਕਾਂ ਦੇ ਘਰ ਠਹਿਰੇ ਮਹਿਮਾਨਾਂ ਨੇ ਪਰਿਵਾਰ ਦੀਆਂ ਲਾਸ਼ਾਂ ਨੂੰ ਦੇਖ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਨੁਸਾਰ ਮ੍ਰਿਤਕ ਪਰਿਵਾਰ ਦੇ ਸਰੀਰ 'ਤੇ ਕਈ ਗੋਲੀਆਂ ਲੱਗੀਆਂ ਸਨ।
ਫਿਲਾਹਲ ਸਥਾਨਕ ਪੁਲਿਸ ਜਾਂਚ ਕਰ ਰਹੇ ਨੇ। ਅਜੇ ਤੱਕ ਇਸ ਕਤਲੇਆਮ ਦੇ ਪਿੱਛੇ ਦਾ ਕਾਰਨ ਅਸਪਸ਼ਟ ਹੈ ਤੇ ਕਿਸੇ ਵੀ ਸ਼ੱਕੀ ਦੀ ਪਛਾਣ ਨਹੀਂ ਕੀਤੀ ਗਈ।