ਇਸਲਾਮਾਬਾਦ, 17 ਜੂਨ 2019 : ਲੈਫਟੀਨੈਂਟ ਜਨਰਲ ਫੈਜ਼ ਹਮੀਦ ਪਾਕਿਸਤਾਨੀ ਏਜੰਸੀ ਆਈਐਸਆਈ ਦੇ ਨਵੇਂ ਮੁਖੀ ਹੋਣਗੇ। ਮੀਡੀਆ ਰਿਪੋਰਟਾਂ ਅਨੁਸਾਰ, ਪਾਕਿਸਤਾਨੀ ਫੌਜ ਨੇ ਐਤਵਾਰ ਨੂੰ ਆਪਣੇ ਚੋਟੀ ਦੇ ਜਨਰਲਾਂ ਦੀ ਪੋਸਟਿੰਗਾਂ 'ਚ ਕਈ ਬਦਲਾਅ ਕਰਨ ਦਾ ਐਲਾਨ ਕੀਤਾ।
ਹਮੀਦ ਨੂੰ ਲੈਫਟੀਨੈਂਟ ਜਨਰਲ ਅਸਿਮ ਮੁਨੀਰ ਦੀ ਥਾਂ 'ਤੇ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਡੀ.ਜੀ. ਆਈ ਐਸ ਆਈ) ਦੇ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ।