ਨਵੀਂ ਦਿੱਲੀ, 17 ਜੂਨ 2019 - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੀਤੇ ਦਿਨ ਦਿੱਲੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਸਿੱਖ ਪਿਉ-ਪੁਤ ਨੂੰ ਮਿਲਣ ਪਹੁੰਚੇ। ਲੰਘੇ ਦਿਨ ਮਾਮੂਲੀ ਗੱਲ 'ਤੇ ਦਿੱਲੀ ਪੁਲਿਸ ਵੱਲੋਂ ਸਿੱਖ ਪਿਉ-ਪੁੱਤ ਨੂੰ ਅੰਨ੍ਹੇਵਾਹ ਕੁੱਟਿਆ ਗਿਆ, ਜਿਸਦੀ ਚਾਰੋਂ ਪਾਸੇ ਨਿਖੇਧੀ ਹੋ ਰਹੀ ਹੈ।
ਦੱਸ ਦੇਈਏ ਕਿ ਕੇਜਰੀਵਾਲ ਨੇ ਲੰਘੀ ਰਾਤ ਟਵੀਟ ਕਰਕੇ ਦਿੱਲੀ ਪੁਲਿਸ ਦੀ ਸਖਤ ਨਿਖੇਧੀ ਕੀਤੀ ਸੀ ਤੇ ਨਿਰਪੱਖ ਜਾਂਚ ਉਪਰੰਤ ਦੋਸ਼ੀਆਂ ਨੂੰ ਸਖਤ ਸਜ਼ਾ ਦੀ ਮੰਗ ਕੀਤੀ ਸੀ।