← ਪਿਛੇ ਪਰਤੋ
ਅੰਮ੍ਰਿਤਸਰ, 17 ਜੂਨ 2019: (ਮਨਪ੍ਰੀਤ ਸਿੰਘ ਜੱਸੀ): ਅੱਜ ਅੰਮ੍ਰਿਤਸਰ 'ਚ ਦੇਰ ਸ਼ਾਮ ਪਈ ਤੇਜ਼ ਬਾਰਿਸ਼ ਨੇ ਮੌਸਮ 'ਚ ਤਬਦੀਲੀ ਲਿਆਂਦੀ ਹੈ। ਜਿਸ ਨਾਲ ਲੋਕਾਂ ਨੂੰ ਗਰਮੀ ਦੀ ਤਪਸ਼ ਤੋਂ ਕਾਫੀ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ ਸ਼ਾਮ 6 ਵਜੇ ਤੋਂ ਹੀ ਅਸਮਾਨ 'ਚ ਬਦਲਵਾਈ ਨਜ਼ਰ ਆ ਰਹੀ ਜਿਸ ਨਾਲ ਠੰਢੀ ਹਵਾਵਾ ਵੀ ਚੱਲ ਰਹੀਆਂ ਸਨ ਪਰ ਮੌਸਮ ਹੁੰਮਸ ਕਾਇਮ ਹੈ। ਅੱਜ ਸ਼ਾਮ ਪਏ ਮੀਂਹ ਨੇ ਲੋਕਾਂ ਦੇ ਚਿਹਰਿਆਂ ਦੇ ਖੁਸ਼ੀ ਜਤਾਈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਦਾ ਤਾਪਮਾਨ 42 ਤੋਂ 44 ਤੱਕ ਦਰਜ ਕੀਤਾ ਗਿਆ ਸੀ ਜਿਸ ਕਰਕੇ ਗਰਮੀ ਨਾਲ ਲੋਕਾਂ ਦੇ ਚਿਹਰੇ ਕਾਫੀ ਮੁਰਝਾਏ ਹੋਏ ਸਨ। ਅੰਮ੍ਰਿਤਸਰ 'ਚ ਪੈ ਰਹੇ ਮੀਂਹ ਨਾਲ ਕਾਫੀ ਹੱਦ ਤੱਕ ਤਾਪਮਾਨ 'ਚ ਗਿਰਾਵਟ ਨਜ਼ਰ ਆਈ ਹੈ।
Total Responses : 936