ਲੁਧਿਆਣਾ 17 ਜੂਨ 2019: ਬਹੁਜਨ ਸਮਾਜ ਦੇ ਜਿਲ•ਾ ਪ੍ਰਧਾਨ ਪ੍ਰਗਣ ਬਿਲਗਾ ਦੀ ਅਗਵਾਈ ਹੇਠ ਅੱਜ ਬਸਤੀ ਜੋਧੇਵਾਲ ਚੌਂਕ ਵਿਖੇ ਇੱਕਠੇ ਹੋਏ ਪਾਰਟੀ ਵਰਕਰਾਂ ਨੇ ਸੂਬੇ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਤੇ ਦੋਵਾਂ ਸਰਕਾਰਾਂ ਦਾ ਪੁਤਲਾ ਫੂਕਿਆ। ਦੋਵਾਂ ਸਰਕਾਰਾਂ ਦੀਆਂ ਨਲਾਇਕੀਆਂ ਅਤੇ ਬਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੀਤੇ ਪੁਤਲਾ ਫੂਕ ਪ੍ਰਦਰਸ਼ਨ ਵਿੱਚ ਬਸਪਾ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ•ਾ ਪ੍ਰਧਾਨ ਜੱਥੇਦਾਰ ਜਸਵੰਤ ਸਿੰਘ ਚੀਮਾ ਅਤੇ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਜਸਵਿੰਦਰ ਸਿੰਘ ਖਾਲਸਾ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਬਿਲਗਾ ਨੇ ਕਿਹਾ ਕਿ ਈ ਵੀ ਐਮ ਰਾਹੀਂ ਕੀਤੇ ਘੁਟਾਲੇ ਵਿੱਚੋਂ ਪੈਦਾ ਹੋਈਆਂ ਦੋਵੇਂ ਸਰਕਾਰਾਂ ਹਰ ਫਰੰਟ ਤੇ ਫੇਲ• ਹਨ। ਉਨ•ਾਂ ਕਿਹਾ ਕਿ ਚਾਹੇ ਦਿੱਲੀ ਵਿਖੇ ਦੋ ਸਿੱਖ ਪਿਓ ਪੁੱਤ ਦੀ ਕੁੱਟਮਾਰ ਦਾ ਤਾਜਾ ਮਾਮਲਾ ਹੋਵੇ ਜਾਂ ਦੇਸ਼ ਭਰ ਵਿੱਚ ਹੋਰਨਾਂ ਥਾਵਾਂ ਤੇ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਤੇ ਹੋ ਰਹੇ ਅੱਤਿਆਚਾਰ ਦੀਆਂ ਘਟਨਾਵਾਂ ਦਾ ਹੋਵੇ ਜਾਂ ਆਮ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਪਹੇਲੂਆਂ ਦਾ ਹੋਵੇ ਏਹ ਸਰਕਾਰ ਦੀ ਕਾਰਗੁਜਾਰੀ ਨਿੰਦਣਯੋਗ ਹੈ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਵਾਪਰੀਆਂ ਤਾਜਾ ਉਦਾਹਰਨਾਂ ਨੂੰ ਹੀ ਲੈ ਲਿਆ ਜਾਵੇ ਤਾਂ ਕੈਪਟਨ ਸਰਕਾਰ ਇਸਤੋਂ ਵੀ ਦੋ ਕਦਮ ਅੱਗੇ ਦਿਖਾਈ ਦੇ ਰਹੀ ਹੈ ਜਿਸਦੇ ਆਗੂ ਲੋਕਾਂ ਨੂੰ ਚੰਗਾ ਸ਼ਾਸਨ ਦੇਣ ਦੀ ਬਜਾਏ ਗੁੰਡਾਗਰਦੀ ਦੇ ਉੱਤਰ ਆਏ ਹਨ। ਉਨ•ਾਂ ਕਿਹਾ ਕਿ ਦੋਵੇਂ ਸਰਕਾਰਾਂ ਲੋਕਾਂ ਮੁੱਢਲੀਆਂ ਸਹੂਲਤਾਂ ਦੇਣ ਤੋਂ ਵੀ ਨਾਕਾਮ ਹੋ ਗਈਆਂ ਹਨ ਅਤੇ ਜੇਕਰ ਅਧਿਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਵਿਚਾਰ ਪ੍ਰਗਟ ਕਰਨ ਵਰਗੇ ਮੁੱਢਲੇ ਅਧਿਕਾਰ ਉੱਤੇ ਮਾਰੂ ਹਮਲੇ ਹੋ ਰਹੇ ਹਨ। ਉਨ•ਾਂ ਕਿਹਾ ਕਿ ਇਸ ਲਈ ਇਨ•ਾਂ ਦੋਵਾਂ ਸਰਕਾਰਾਂ ਨੂੰ ਹੁਣ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਲੋਕਾਂ ਨੂੰ ਇਨ•ਾਂ ਸਰਕਾਰਾਂ ਨੂੰ ਲੀਹੇ ਪਾਉਣ ਲਈ ਹੁਣ ਸੜਕਾਂ ਤੇ ਉੱਤਰਨਾ ਹੀ ਹੋਵੇਗਾ। ਇਸ ਮੌਕੇ ਚਰਨ ਦਾਸ ਮਾਂਗਟ, ਤੀਰਥ ਸਮਰਾ, ਜੱਥੇਦਾਰ ਹਰਜਿੰਦਰ ਸਿੰਘ, ਨਰੇਸ਼ ਬਸਰਾ, ਲਿਪ ਆਗੂ ਰਾਜੂ, ਜਸਵੀਰ ਪੌਲ, ਸੁਰਜੀਤ ਕਾਰਾਬਾਰਾ, ਜਸਵਿੰਦਰ ਜੱਸਾ, ਗੁਲਸ਼ਨ ਪੌਲ, ਸੁਖਦੇਵ ਕਾਲਾ ਅਤੇ ਹੋਰ ਹਾਜਰ ਸਨ।