← ਪਿਛੇ ਪਰਤੋ
ਮਿੱਤਰ ਸੈਨ ਸ਼ਰਮਾ
ਮਾਨਸਾ 17 ਜੂਨ 2019 : ਜ਼ਿਲ੍ਹਾ ਮਾਨਸਾ ਦੀ ਸਬ ਡਵੀਜ਼ਨ ਬੁਢਲਾਡਾ ਅੰਦਰ ਇੱਕ ਦੁਕਾਨਦਾਰ ਵੱਲੋਂ ਡੁਪਲੀਕੇਟ ਤੇਲ ਵੇਚਣ 'ਤੇ ਇਮਾਮੀ ਕੰਪਨੀ ਦੇ ਇਨਵੈਸਟੀਗੇਸ਼ਨ ਅਫ਼ਸਰ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ ਉਕਤ ਦੁਕਾਨਦਾਰ ਖਿਲਾਫ਼ ਕਾਪੀ ਰਾਇਟ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗਰਗ ਵਰਾਇਟੀ ਸਟੋਰ ਬੁਢਲਾਡਾ ਇਮਾਮੀ ਕੰਪਨੀ ਦੇ ਨਵ ਰਤਨ ਤੇਲ ਦੀ ਡੁਪਲੀਕੇਸੀ ਕਰਕੇ ਵੇਚ ਰਿਹਾ ਸੀ, ਜਿਸ ਦਾ ਪਤਾ ਚੱਲਣ 'ਤੇ ਇਮਾਮੀ ਕੰਪਨੀ ਦੇ ਇਨਵੈਸਟੀਗੇਸ਼ਨ ਅਫ਼ਸਰ ਰਾਜਿੰਦਰ ਸਿੰਘ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਦੇ ਆਧਾਰ 'ਤੇ ਇੰਸਪੈਕਟਰ ਗੁਰਦੀਪ ਸਿੰਘ ਨੇ ਉਕਤ ਦੁਕਾਨ ਦੇ ਮਾਲਕ ਸਾਹਿਲ ਦੇ ਖਿਲਾਫ਼ ਕਾਪੀ ਰਾਇਟ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ।
Total Responses : 188