← ਪਿਛੇ ਪਰਤੋ
ਸਰੀ (ਕੈਨੇਡਾ) 14 ਜੂਨ 2019: ਪੰਜਾਬ ਭਵਨ ਵਿੱਚ ਬਹੁੱਤ ਸਰਗਰਮੀਆਂ ਦਾ ਦਿਨ ਰਿਹਾ।ਭਾਰਤੀ ਪੰਜਾਬ ਤੋਂ ਕਹਾਣੀਕਾਰ ਗੁਰਮੀਤ ਕੜਿਆਲਵੀ,ਅਮਰੀਕਾ ਤੋਂ ਸਾਹਿਤਕਾਰ ਚਰਨਜੀਤ ਸਿੰਘ ਪੰਨੂ ਅਤੇ ਪੰਜਾਬ ਤੋਂ ਹੀ ਸ਼ਾਇਰ ਭੂਪਿੰਦਰ ਜਗਰਾਉਂ ਨਾਲ ਰੂਬਰੂ ਤੋਂ ਇਲਾਵਾ ਪੰਨੂ ਸਾਹਿਬ ਦਾ ਸਫ਼ਰਨਾਮਾ ‘ਮਿੱਟੀ ਦੀ ਮਹਿਕ’ ਅਤੇ ਆਸਟਰੇਲੀਅਨ ਲੇਖਕ ਗਿੰਨੀ ਸਾਗੂ ਦਾ ਸਫ਼ਰਨਾਮਾ ‘ਅਣਡਿੱਠੀ ਦੁਨੀਆਂ’ ਦਾ ਲੋਕ ਅਰਪਣ ਕੀਤਾ ਗਿਆ ।ਆਰੰਭ ਵਿੱਚ ਸ੍ਰੀ ਸੁੱਖੀ ਬਾਠ ਨੇ ਆਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ । ਗੁਰਮੀਤ ਕੜਿਆਲਵੀ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਸਿਰਜਨ ਪ੍ਰਕਿਰਿਆ ਬਾਰੇ ਗੱਲ-ਬਾਤ ਕੀਤੀ । ਸ਼ਾਇਰ ਮੋਹਨ ਗਿੱਲ ਨੇ ਚਰਨਜੀਤ ਪੰਨੂ ਦੇ ਸਫ਼ਰਨਾਮੇ ਬਾਰੇ ਚਾਨਣਾ ਪਾਇਆ । ਲੇਖਕ ਪੰਨੂ ਹੁਰਾਂ ਆਪਣੇ ਜੀਵਨ ਕਾਲ ਦੌਰਾਨ ਸਾਹਿਤਕ ਪ੍ਰਾਪਤੀਆਂ ਦੀ ਚਰਚਾ ਕੀਤੀ । ਸ਼ਾਇਰ ਭੂਪਿੰਦਰ ਜਗਰਾਉਂ ਨੇ ਭਾਵਪੂਰਤ ਕਵਿਤਾ ਪਾਠ ਕੀਤਾ ।ਪੰਜਾਬ ਭਵਨ ਵੱਲੋਂ ਲੇਖਕਾਂ ਦੇ ਸਨਮਾਨ ਤੋਂ ਬਾਦ ਕਵਿੰਦਰ ‘ਚਾਂਦ’ ਨੇ ਸਭ ਦਾ ਧੰਨਵਾਦ ਕੀਤਾ ।
Total Responses : 267