ਮੌਂਟ੍ਰੀਆਲ, 18 ਜੂਨ 2019 - ਕਿਊਬਕ ਸਰਕਾਰ ਨੇ ਸਕੂਲ ਟੀਚਰਾਂ, ਪੁਲਿਸ ਅਫਸਰਾਂ, ਜੱਜਾਂ ਅਤੇ ਹੋਰ ਸਰਕਾਰੀ ਕਰਮਚਾਰੀਆਂ 'ਤੇ ਪਬਲਿਕ ਸੈਕਟਰ 'ਚ ਧਾਰਮਿਕ ਚਿੰਨ੍ਹ ਪਹਿਨਣ 'ਤੇ ਪਾਬੰਦੀ ਲਾ ਦਿੱਤੀ ਹੈ। ਐਤਵਾਰ ਨੂੰ ਇਸ ਨਵੇਂ ਕਾਨੂੰਨ ਸਬੰਧੀ ਬਿੱਲ-21 ਪਾਸ ਕੀਤਾ ਗਿਆ। ਵਿਦੇਸ਼ੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਬਿੱਲ 'ਚ ਧਾਰਮਿਕ ਚਿੰਨ੍ਹਾਂ, ਹਿਜ਼ਬ, ਸਿੱਖਾਂ ਦੀ ਪੱਗ ਤੇ ਯਹੂਦੀਆਂ ਲਈ ਉਨ੍ਹਾਂ ਦੀ ਧਾਰਮਿਕ ਟੋਪੀ ਪਹਿਨਣ ਤੇ ਪਾਬੰਦੀ ਲਾਈ ਹੈ ਤਾਂ ਜੋ ਕਿਊਬਿਕ ਦੀ ਸੈਕਿਊਲਰ ਸੋਸਾਈਟੀ ਦੀ ਰੱਖਿਆ ਕੀਤੀ ਜਾ ਸਕੇ।
ਬਿੱਲ 21 ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁਝ ਸਰਕਾਰੀ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਲੋਕ ਕੋਈ ਵੀ ਧਾਰਮਿਕ ਚਿੰਨ੍ਹ ਨਹੀਂ ਪਹਿਨ ਸਕਦੇ, ਜੇਕਰ ਮੁਸਲਿਮ ਔਰਤਾਂ ਦਾ ਮੂੰਹ ਢਕਿਆ ਹੋਇਆ ਹੈ, ਉਨ੍ਹਾਂ ਨੂੰ ਬੱਸਾਂ ਦੀ ਵਰਤੋਂ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਵਿਰੋਧੀ ਧਿਰ ਦੇ ਮੈਂਬਰਾਂ ਨੇ ਐਤਵਾਰ ਨੂੰ ਪ੍ਰੋਵਿੰਸ ਲਈ ਇੱਕ ਕਾਲਾ ਦਿਨ ਕਿਹਾ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਮੁਸਲਮਾਨਾਂ, ਸਿੱਖਾਂ ਅਤੇ ਯਹੂਦੀਆਂ ਨੂੰ ਸਿੱਖਿਆ ਅਤੇ ਕਾਨੂੰਨ ਲਾਗੂ ਕਰਨ ਦੇ ਅਧਿਕਾਰਾਂ ਤੋਂ ਪ੍ਰਭਾਵਤ ਢੰਗ ਨਾਲ ਬਾਹਰ ਕੱਢੇਗਾ ।