ਉਦੈਪੁਰ, 18 ਜੂਨ 2019 - ਰਾਜਸਥਾਨ ਦੇ ਉਦੈਪੁਰ ਵਿਚ 25 ਸਾਲਾ ਨੌਜਵਾਨ ਦੇ ਪੇਟ 'ਚੋਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਚਾਬੀਆਂ, ਸਿੱਕਿਆਂ, ਚਿਲਮ ਪਾਈਪਾਂ, ਨੇਲ-ਕਟਰ ਅਤੇ ਸੁਰੱਖਿਆ ਪਿੰਨਾਂ ਸਮੇਤ ਲਗਭਗ 80 ਤੋਂ ਵੱਧ ਚੀਜ਼ਾਂ ਕੱਢੀਆਂ। ੪ ਡਾਕਟਰਾਂ ਦੀ ਟੀਮ ਨੇ ਲਗਭਗ 90 ਮਿੰਟਾਂ ਦੇ ਆਪ੍ਰੇਸ਼ਨ ਤੋਂ ਬਾਅਦ ਸਫਲਤਾ ਹਾਸਲ ਕੀਤੀ।
ਗੰਭੀਰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਪੀੜਤ ਸ਼ਖਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਰਿਪੋਰਟਾਂ ਅਨੁਸਾਰ ਪਿਛਲੇ ੧ ਸਾਲ ਤੋਂ ਇਸ ਸ਼ਖਸ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ ਤੇ ਘਰ ਦੇ ਅੰਦਰ ਰਹਿ ਕੇ ਨਸ਼ੇ ਆਦਿ ਕਰਦਾ ਰਹਿੰਦਾ ਸੀ। ਮੀਡੀਆ ਰਿਪੋਰਟ ਮੁਤਾਬਕ ਮਰੀਜ਼ ਦਿਮਾਗੀ ਬਿਮਾਰ ਹੈ।