← ਪਿਛੇ ਪਰਤੋ
ਨਵੀਂ ਦਿੱਲੀ, 18 ਜੂਨ 2019 - ਬਠਿੰਡਾ ਤੋਂ ਐੱਮਪੀ ਹਰਸਿਮਰਤ ਸਮੇਤ ਪੰਜਾਬ ਦੇ 11 ਲੋਕ ਸਭਾ ਮੈਂਬਰਾਂ ਨੇ ਪੰਜਾਬੀ 'ਚ ਹਲਫ਼ ਲਿਆ। ਇਸ ਦੌਰਾਨ ਸੰਗਰੂਰ ਤੋਂ ਦੂਜੀ ਵਾਰ ਬਣੇ ਐੱਮਪੀ ਭਗਵੰਤ ਮਾਨ ਨੇ ਪੰਜਾਬੀ ਬੋਲੀ 'ਚ ਸਹੁੰ ਚੁੱਕਣ ਮਗਰੋਂ 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ ਲਗਾਇਆ ਸੀ। ਇਸ ਤੋਂ ਬਿਨਾਂ ਫਿਰੋਜ਼ਪੁਰ ਤੋਂ ਲੋਕ ਸਭਾ ਸੀਟ ਜਿੱਤਣ ਵਾਲੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਹੁੰ ਚੁੱਕਣ ਸਮੇਂ 'ਵਾਹੁਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ' ਬੁਲਾਈ ਸੀ। ਪਰ ਗੁਰਦਾਸਪੁਰ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮਦੀਵਾਰ ਸੰਨੀ ਦਿਓਲ ਹੀ ਇੱਕ ਅਜਿਹੇ ਸ਼ਖ਼ਸ਼ ਸਨ ਜਿੰਨਾਂ ਨੇ ਪੰਜਾਬੀ ਸਹੁੰ ਚੁੱਕਣ ਦੀ ਬਜਾਏ ਅੰਗਰੇਜ਼ੀ 'ਚ ਸਹੁੰ ਚੁੱਕੀ। ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਨੇ ਵੀ ਪੰਜਾਬੀ 'ਚ ਸਹੁੰ ਚੁੱਕੀ ਸੀ ਇਸ ਦੌਰਾਨ ਉਨ੍ਹਾਂ ਦੇ ਮੱਥੇ 'ਤੇ ਪੱਟੀ ਲੱਗੀ ਹੋਈ ਦੇਖੀ ਗਈ।
Total Responses : 189