← ਪਿਛੇ ਪਰਤੋ
ਚੰਡੀਗੜ੍ਹ, 18 ਜੂਨ 2019 - ਸ਼ਿਲਾਂਗ 'ਚ ਵਸਦੇ ਪੰਜਾਬੀ ਸਿੱਖਾਂ ਨਾਲ ਹੋ ਰਹੇ ਧੱਕੇ ਅਤੇ ਉਨ੍ਹਾਂ ਦੇ ਉਜਾੜੇ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਭਲਕੇ 5 ਮੈਂਬਰੀ ਵਫ਼ਦ ਸ਼ਿਲਾਂਗ ਭੇਜਿਆ ਜਾਵੇਗਾ। ਇਹ ਵਫ਼ਦ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਮੇਘਾਲਿਆ ਦੇ ਮੁੱਖ ਮੰਤਰੀ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਨਾਲ ਸ਼ਿਲਾਂਗ 'ਚ ਵਸਦੇ ਵੱਖ-ਵੱਖ ਸਿੱਖ ਮੁੱਦਿਆਂ 'ਤੇ ਮੁਲਾਕਾਤ ਕਰੇਗਾ। ਇਸ ਤੋਂ ਬਿਨਾਂ ਇਸ ਵਫਦ 'ਚ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ, ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਜਸਵੀਰ ਸਿੰਘ ਡਿੰਪਾ, ਲੁਧਿਆਣਾ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਹੋਣਗੇ। ਇਨ੍ਹਾਂ ਤੋਂ ਬਿਨਾਂ ਡੀ.ਐੱਸ ਮਾਂਗਟ ਸਪੈਸ਼ਲ ਸੈਕਟਰੀ ਵੀ ਇਸ ਵਫ਼ਦ ਨਾਲ ਜਾਣਗੇ। ਇਸ ਤੋਂ ਬਿਨਾਂ ਪੰਜਾਬ ਦੇ ਮੁੱਖ ਮੰਤਰੀ ਨੇ ਸ਼ਿਲਾਂਗ 'ਚ ਸਿੱਖਾਂ ਦੇ ਹੋ ਰਹੇ ਉਜਾੜੇ 'ਤੇ ਚਿੰਤਾ ਵੀ ਜਤਾਈ ਸੀ ਅਤੇ ਜਲਦ ਹੀ ਇੱਕ ਵਫ਼ਦ ਨੂੰ ਸ਼ਿਲਾਂਗ ਭੇਜਣ ਬਾਰੇ ਕਿਹਾ ਸੀ।
Total Responses : 266