ਪਟਿਆਲਾ, 18 ਜੂਨ 2019 - ਸ੍ਰੀ ਅਮਰਨਾਥ ਜੀ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਲਈ ਹਰੀ ਓਮ ਸੇਵਾ ਮੰਡਲ ਪਟਿਆਲਾ ਵੱਲੋਂ ਬਾਲਟਾਲ ਜੰਮੂ ਕਸ਼ਮੀਰ ਵਿਖੇ ਲਗਾਏ ਜਾਣ ਵਾਲੇ 14ਵੇਂ ਵਿਸ਼ਾਲ ਭੰਡਾਰੇ ਲਈ 5 ਟਰੱਕ ਰਾਸ਼ਨ ਸਾਮਗਰੀ ਦੇ ਰਵਾਨਾ ਕੀਤੇ ਗਏ ਹਨ। ਜੰਮੂ ਕਸ਼ਮੀਰ ਦੇ ਬਾਲਟਾਲ ਵਿਖੇ ਲਗਾਏ ਜਾਣ ਵਾਲੇ ਭੰਡਾਰੇ ਨੂੰ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਕੁਮਾਰ ਗੁਪਤਾ ਅਤੇ ਪ੍ਰਸਿੱਧ ਸਮਾਜ ਸੇਵਕ ਰਾਬਟ ਮਲਿਕ ਉਰਫ਼ ਜੱਗੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਕੇ.ਕੇ. ਗਾਬਾ, ਉਪ ਚੇਅਰਮੈਨ ਭੂਸ਼ਨ ਸਿੰਗਲਾ ਅਤੇ ਪ੍ਰਧਾਨ ਕ੍ਰਿਸ਼ਨ ਲਾਲ ਬਾਂਸਲ ਨੇ ਦੱਸਿਆ ਕਿ ਸੰਸਥਾ ਵੱਲੋਂ 14ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ।
ਜਿੱਥੇ ਯਾਤਰੀਆਂ ਲਈ ਭੋਜਨ, ਨਹਾਉਣ ਦੀ ਵਿਵਸਥਾ, ਗਰਮ ਕੰਬਲ, ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਹਰੀ ਓਮ ਸੇਵਾ ਮੰਡਲ ਦੇ ਮੈਂਬਰਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਪਿਛਲੇ 13 ਸਾਲਾਂ ਤੋਂ ਇਸੇ ਤਰਾਂ ਸ੍ਰੀ ਅਮਰਨਾਥ ਯਾਤਰੀਆਂ ਲਈ ਬਾਲਟਾਲ ਵਿਖੇ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਾਰ ਇਹ ਭੰਡਾਰਾ 1 ਜੁਲਾਈ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਅਨਿਲ ਚਾਵਲਾ, ਰਾਜ ਕੁਮਾਰ ਸ਼ਰਮਾ, ਪੁਨੀਤ ਮਿੱਤਲ, ਨਰਿੰਦਰ ਕੁਮਾਰ, ਦੀਪਕ ਗੋਇਲ, ਬੰਸੀ ਲਾਲ, ਦੀਪਕ, ਅਸ਼ੋਕ, ਸ਼ਾਮ ਲਾਲ, ਰਾਮ ਲਾਲ, ਮਿੰਟੂ ਸਿੰਗਲਾ, ਸ਼ੁਸ਼ਾਂਤ ਬਾਂਸਲ, ਕਰਨ ਗਾਬਾ, ਹੇਮੰਤ ਸਿੰਗਲਾ, ਰਜਤ ਬਾਂਸਲ ਸਮੇਤ ਵੱਡੀ ਗਿਣਤੀ ਚ ਸ਼ਹਿਰ ਵਾਸੀ ਹਾਜ਼ਰ ਰਹੇ।