ਚੰਡੀਗੜ੍ਹ, 19 ਜੂਨ 2019 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਵਧਾਈ ਦਿੱਤੀ। ਇਸ ਮੌਕੇ ਕੈਪਟਨ ਟਵਿੱਟਰ 'ਤੇ ਰਾਹੁਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਦੀ ਸਿਹਤ ਅਤੇ ਲੰਬੇ ਜੀਵਨ ਦੀ ਕਾਮਨਾ ਕੀਤੀ ਹੈ।
ਕੈਪਟਨ ਨੇ ਰਾਹੁਲ ਗਾਂਧੀ ਨਾਲ ਆਪਣੀ ਤਸਵੀਰ ਟਵਿੱਟਰ 'ਤੇ ਸਾਂਝੀ ਕਰਦਿਆਂ ਲਿਖਿਆ, '' ਮੈਨੂੰ ਮਾਣ ਹੈ ਤੁਹਾਡੇ 'ਤੇ, ਜੋ ਵੀ ਤੁਸੀਂ ਇੰਨੇ ਸਾਲਾਂ 'ਚ ਹਾਸਲ ਕੀਤਾ ਹੈ। ਮੈਨੂੰ ਆਪਣਾ ਪਰਮ ਮਿੱਤਰ ਰਾਜੀਵ ਗਾਂਧੀ ਤੁਹਾਡੇ 'ਚ ਨਜ਼ਰ ਆਉਂਦਾ ਹੈ। ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਅਤੇ ਹਮੇਸ਼ਾਂ ਤੁਹਾਨੂੰ ਸਿਹਤਯਾਬ ਰੱਖੇ।