ਜਗਦੀਸ਼ ਥਿੰਦ
ਫ਼ਾਜ਼ਿਲਕਾ, 19 ਜੂਨ: ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾਨਿਰਦੇਸ਼ਾਂ ਤਹਿਤ ਸਰਕਾਰੀ ਉਦਯੌਗਿਕ ਸਿਖਲਾਈ ਸੰਸਥਾ ਫ਼ਾਜ਼ਿਲਕਾ ਵਿਖੇ ਪ੍ਰਿੰਸੀਪਲ ਸ਼੍ਰੀ ਹਰਦੀਪ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਐਨ.ਐਸ.ਐਸ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸਿਖਲਾਈ ਸੰਸਥਾ ਦੇ ਨੁਮਾਇੰਦੇ ਸ਼੍ਰੀ ਸੰਜੀਵ ਬਾਂਸਲ ਤੇ ਦੀਪਕ ਅਗਰਵਾਲ ਨੇ ਵਲੰਟੀਅਰਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਖਿਲਾਫ ਪਹਿਲ ਸਾਨੂੰ ਆਪਣੇ ਤੋਂ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਮਾੜੀ ਸੰਗਤ ਤੋਂ ਬੱਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਆਲੇਦੁਆਲੇ ਵੀ ਹੋਰਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਮਾੜੀ ਸੰਗਤ ਵਿੱਚ ਪਿਆ ਹੋਇਆ ਹੈ ਤਾਂ ਸਰਕਾਰ ਦੀ ਹਦਾਇਤਾਂ ਮੁਤਾਬਕ ਉਸ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਵਿਭਾਗ ਵੱਲੋਂ ਲੋੜੀਂਦੀ ਡਾਕਟਰੀ ਸਹਾਇਤਾ ਦੇ ਕੇ ਪੱਕੇ ਤੌਰ 'ਤੇ ਇਲਾਜ ਕੀਤਾ ਜਾਂਦਾ ਹੈ ਅਤੇ ਇਸ ਪ੍ਰਕਿਰਿਆ ਦੌਰਾਨ ਉਸਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਇਸ ਮੌਕੇ ਡੈਪੋ ਤੇ ਬੱਡੀ ਜ਼ਿਲ੍ਹਾ ਮਾਸਟਰ ਟੇ੍ਰਨਰ ਸ. ਗੁਰਜੰਟ ਸਿੰਘ ਨੇ ਬੱਡੀ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਬੱਡੀ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ। ਉਸ ਦੇ ਰੋਜ਼ਮਰਾ ਜ਼ਿੰਦਗੀ ਵਿੱਚ ਕੀ ਬਦਲਾਅ ਆ ਰਹੇ ਹਨ। ਇਸ ਸਬੰਧੀ ਸਾਨੂੰ ਆਪਣੇ ਸੀਨੀਅਰ ਬੱਡੀ ਨਾਲ ਵਿਚਾਰਵਟਾਂਦਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਕ ਦੂਜੇ ਬਾਰੇ ਚੰਗੀ ਤਰ੍ਹਾਂ ਪਤਾ ਹੋਵੇਗਾ ਤਾਂ ਹੀ ਆਪਾਂ ਆਪਣੇ ਸਾਥੀਆਂ ਨੂੰ ਭੈੜੀ ਸੰਗਤ ਵਿੱਚ ਪੈਣ ਤੋਂ ਬਚਾਅ ਸਕਦੇ ਹਾਂ। ਇਸ ਪ੍ਰੋਗਰਾਮ ਵਿੱਚ ਏ.ਐਸ.ਆਈ ਸ. ਰਵਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਸਬ ਡਿਵੀਜ਼ਨ ਫਾਜ਼ਿਲਕਾ ਦੀ ਵਿਸ਼ੇਸ਼ ਟੀਮ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਪਹੁੰਚੀ ਜਿਸ ਵਿੱਚ ਸ. ਪਰਵਿੰਦਰ ਸਿੰਘ, ਕਰਮਜੀਤ ਕੌਰ ਅਤੇ ਮਾਰਸ਼ਲ ਅਕੈਡਮੀ ਦੇ ਵਿਸ਼ੇਸ਼ ਤੌਰ 'ਤੇ ਪਹੁੰਚੇ।ਐਨ.ਐਸ.ਐਸ ਪ੍ਰੋਗਰਾਮ ਅਫਸਰ ਸ. ਜਸਵਿੰਦਰ ਸਿੰਘ ਅਤੇ ਐਨ.ਸੀ.ਸੀ ਇੰਚਾਰਜ ਕੈਪਟਨ ਸ. ਕੁਲਵੰਤ ਸਿੰਘ ਰਾਠੌੜ ਨੇ ਸਮੂਹ ਕਾਲਜ ਦੇ ਵਿਦਿਆਰਥੀਆਂ ਨੂੰ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ। ਇਸ ਮੌਕੇ ਅਧਿਆਪਕ ਸ. ਅੰਗਰੇਜ ਸਿੰਘ, ਸ. ਹਰਚਰਨ ਸਿੰਘ ਸੈਣ, ਸ. ਰਣਜੀਤ ਸਿੰਘ, ਮੈਡਮ ਸੁਦੇਸ਼ ਕੁਮਾਰੀ, ਜਸਵੀਰ ਕੌਰ, ਨਵਜੋਤ ਕੌਰ, ਪ੍ਰਧਾਨ ਅਲੂਮਨੀ ਐਸ਼ੋਸ਼ੀਏਸ਼ਨ ਅਤੇ ਸਮੂਹ ਸਟਾਫ ਹਾਜ਼ਰ ਸਨ।