ਹਜੂਰ ਸਾਹਿਬ, 19 ਜੂਨ 2019 - ਹਜੂਰ ਸਾਹਿਬ ਵਿਖੇ ਛੇਵੇਂ ਪਤਾਸ਼ਾਹ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸਾਹ ਦੇ ਨਾਲ ਮਨਾਇਆ ਗਿਆ। 12 ਜੂਨ ਨੂੰ ਆਰੰਭ ਹੋਏ ਪਾਠ ਦੇ ਭੋਗ ਕੱਲ੍ਹ 18 ਜੂਨ ਨੂੰ ਪਾਏ ਗਏ। ਪੰਜ ਪਿਆਰਿਆਂ ਦੀ ਹਾਜਰੀ 'ਚ ਸੰਤ ਬਾਬਾ ਜੋਤਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਹੈੱਡ ਗ੍ਰੰਥੀ ਭਾਈ ਕਸ਼ਮੀਰ ਸਿੰਘ ਨੇ ਹੁਕਨਾਮਾ ਸਾਹਿਬ ਪੜ੍ਹ ਕੇ ਸੁਣਾਇਆ। ਸਹਾਇਕ ਜਥੇਦਾਰ ਸੰਤ ਬਾਬਾ ਰਾਮ ਸਿੰਘ ਜੀ, ਭਾਈ ਲੱਡੂ ਸਿੰਘ, ਸਰਤਾਜ ਸਿੰਘ ਸੁਖਮਨੀ ਅਤੇ ਹੋਰਨਾ ਨੇ ਬਾਕੀ ਧਾਰਮਿਕ ਰੀਤਾਂ ਨੂੰ ਪੂਰਾ ਕੀਤਾ। ਇਸ ਤੋਂ ਬਿਨਾਂ ਪ੍ਰਕਾਸ਼ ਪੁਰਬ ਮੌਕੇ ਸੰਗਤ ਵੱਲੋਂ ਨਗਰ ਕੀਰਤਨ ਵੀ ਸਜਾਇਆ ਗਿਆ।
ਗੁਰਦੁਆਰਾ ਬੋਰਡ ਦੇ ਪ੍ਰੋਗਰਾਮ ਵਿੱਚ ਰਵਿੰਦਰ ਸਿੰਘ ਬੁੰਗਾਈ, ਮੈਂਬਰ ਗੁਰਮੀਤ ਸਿੰਘ ਮਹਾਜਨ, ਭਾਗਿੰਦਰ ਸਿੰਘ ਘੜੀਸਾਜ, ਸੁਪਰਡੈਂਟ ਗੁਰਵਿੰਦਰ ਸਿੰਘ ਵਧਵਾ, ਸਕੱਤਰ ਡੀ ਪੀ ਸਿੰਘ, ਸੁਖਵਿੰਦਰ ਸਿੰਘ ਹੁੰਦਲ ਅਤੇ ਹੋਰ ਹਸਤੀਆਂ ਅਤੇ ਸਹਿਯੋਗੀ ਮੌਜੂਦ ਸਨ। ਪ੍ਰੋਗ੍ਰਾਮ ਦੇ ਪ੍ਰਬੰਧਕ ਗੁਰਦੁਆਰਾ ਬੋਰਡ ਦੇ ਮੈਂਬਰ ਮਨਪ੍ਰੀਤ ਸਿੰਘ ਕੁੰਜ਼ਿਵਾਲੇ ਨੇ ਸਾਰਿਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ।