← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ 19 ਜੂਨ
ਬੀਤੀ 18 ਜੂਨ ਦੀ ਸ਼ਾਮ ਨੂੰ ਆਪਣੀ ਦੁਕਾਨ ਤੋਂ ਘਰ ਵਾਪਸ ਜਾ ਰਹੇ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ ਰਾਕੇਸ਼ ਧੂੜੀਆ ਉੱਪਰ ਹੋਏ ਜਾਨਲੇਵਾ ਹਮਲੇ ਦੀ ਘਟਨਾ ਨੇ ਕਾਨੂੰਨ ਦੀ ਸਥਿਤੀ ਉੱਪਰ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ । ਅੱਜ ਦੋਸ਼ੀਆਂ ਦੀ ਤੁਰੰਤ ਪਹਿਚਾਣ ਕਰਨ ਤੋਂ ਬਾਅਦ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ , ਅਕਾਲੀ ਆਗੂ ਸਤਿੰਦਰਜੀਤ ਸਿੰਘ ਮੰਟਾ ਐੱਸ ਐੱਸ ਪੀ ਫ਼ਾਜ਼ਿਲਕਾ ਨੂੰ ਮਿਲੇ । ਇਸ ਸਬੰਧੀ ਗੱਲਬਾਤ ਦੌਰਾਨ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਇਹ ਹਮਲਾ ਲੁੱਟ ਖੋਹ ਦਾ ਨਹੀਂ ਬਲਕਿ ਸਿਆਸੀ ਦੁਸ਼ਮਣੀ ਦੀ ੁਰੰਜਿਸ਼ ਦਿਖਾਈ ਦਿੰਦੀ ਹੈ ਉਹਨਾਂ ਕਿਹਾ ਕਿ ਨਗਰ ਪ੍ਰਧਾਨ ਉੱਪਰ ਹਮਲਾਵਰਾਂ ਨੂੰ ਜਦੋਂ ਰਕੇਸ਼ ਧੂੜੀਆ ਨੇ ਮੋਬਾਇਲ ਅਤੇ ਪਰਸ ਦੇਣ ਦੀ ਪੇਸ਼ਕਸ਼ ਕੀਤੀ ਤਾਂ ਉਨ੍ਹਾਂ ਇਹ ਚੀਜ਼ਾਂ ਨਹੀਂ ਖੋਹੀਆਂ ਬਲ ਕੇ ਉਹ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਨਿਯਤ ਨਾਲ ਬੇਸਬਾਲਾਂ ਨਾਲ ਮਾਰਦੇ ਕੁੱਟਦੇ ਰਹੇ । ਇਸ ਸਬੰਧੀ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੁਲਸ ਨੇ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਧਰਨੇ ਮੁਜ਼ਾਹਰੇ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ । ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਰਕੇਸ਼ ਧੂੜੀਆ ਜੋ ਕਿ ਹਸਪਤਾਲ ਤੋਂ ਆਪਣੇ ਘਰ ਪਹੁੰਚ ਚੁੱਕੇ ਹਨ ਨਾਲ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਵੀ ਸਿਆਸੀ ਵੱਖਰੇਵੇਂ ਦੇ ਆਧਾਰ ਤੇ ਕਿਸੇ ਦਾ ਨੁਕਸਾਨ ਕਰਨ ਦੀ ਕਦੇ ਕੋਸ਼ਿਸ਼ ਨੇ ਕੀਤੀ ਬਲਕਿ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤਾ ਹੈ । ਉਨ੍ਹਾਂ ਦੱਸਿਆ ਕਿ ਆਮ ਤੌਰ ਤੇ ਉਹ ਦੂਸਰੇ ਰਸਤੇ ਰਾਹੀਂ ਆਪਣੇ ਘਰ ਵੱਲ ਜਾਂਦੇ ਹਨ ਪਰ ਕੱਲ੍ਹ ਮੰਗਲਵਾਰ ਦੇ ਦਿਨ ਉਹਨਾਂ ਮੰਦਰ ਜਾ ਕੇ ਮੱਥਾ ਟੇਕਣਾ ਸੀ ਇਸ ਲਈ ਉਹ ਇਸ ਰਸਤੇ ਜਾ ਰਹੇ ਸਨ । ਉਨ੍ਹਾਂ ਕਿਹਾ ਕੇ ਹੋ ਸਕਦਾ ਹੈ ਲੋਕ ਸਭਾ ਚੋਣਾਂ ਵਿੱਚ ਇਸ ਨਗਰ ਤੋਂ ਕਾਂਗਰਸ ਪਾਰਟੀ ਦੀ ਹੋਈ ਕਰਾਰੀ ਹਾਰ ਅਤੇ ਨਗਰ ਕੌਂਸਲ ਅੰਦਰ ਵਿਕਾਸ ਕੰਮ ਜਾਰੀ ਕਰਵਾਉਣ ਲਈ ਸਾਡੇ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਤੋਂ ਬੁਖਲਾ ਕੇ ਕੁਝ ਲੋਕਾਂ ਨੇ ਅਜਿਹਾ ਹਥਕੰਡਾ ਅਪਣਾਉਣ ਦੀ ਕੋਸ਼ਿਸ਼ ਕੀਤੀ ਹੋਵੇ ।
Total Responses : 928