ਚੰਡੀਗੜ੍ਹ, 20 ਜੂਨ 2019 - ਹਰ ਸਾਲ ਦੀ ਤਰ੍ਹਾਂ ਡਾ. ਦਰਸ਼ਨ ਗਿੱਲ ਦੀ ਯਾਦ ਚ ਸਾਹਿਤਕ ਸਮਾਗਮ 21 ਜੂਨ ਨੂੰ ਬਾਅਦ ਦੁਪਹਿਰ 3.30 ਤੋਂ 6 ਵਜੇ ਤਕ . # 114 - 8312 - 128 ਸਟ੍ਰੀਟ ਤੇ ਪੁਸਤਕ ਮੇਲੇ 'ਚ ਕੀਤਾ ਜਾਵੇਗਾ। ਜਿਸ ਵਿੱਚ ਡਾ. ਦਰਸ਼ਨ ਗਿੱਲ ਦੇ ਨਿੱਘੇ ਮਿੱਤਰ ਡਾ ਸਾਧੂ ਸਿੰਘ, ਮਹਿੰਦਰ ਸੂਮਲ, ਜਰਨੈਲ ਸਿੰਘ ਸੇਖਾ, ਉੱਜਲ ਦੁਸਾਂਝ, ਜਰਨੈਲ ਸਿੰਘ ਚਿਤਰਕਾਰ, ਸਾਧੂ ਬਿੰਨਿਗ, ਰੇਡੀਓ ਹੋਸਟ, ਸੁਖਵੰਤ ਹੁੰਦਲ, ਹਰਜਿੰਦਰ ਥਿੰਦ, ਤਿਲਕ ਰਾਜ ਮੂੰਗਾ, ਇੰਦਰਜੀਤ ਕੌਰ ਸਿੱਧੂ ਅਤੇ ਓਹਨਾਂ ਦੇ ਨਿੱਘੇ ਮਿੱਤਰ ਆਪਣੀਆਂ ਯਾਂਦਾ ਤਾਜੀਆਂ ਕਰਨਗੇ, ਇਸ ਸਮਾਗਮ ਵਿੱਚ ਕੁਝ ਪੁਸਤਕਾਂ ਨੂੰ ਲੋਕ ਅਰਪਨ ਵੀ ਕੀਤਾ ਜਾਵੇਗਾ. ਸਾਹਿਤਕ ਸਮਾਗਮ ਦਾ ਸੰਚਾਲਨ ਮੋਹਨ ਗਿੱਲ ਕਰਨਗੇ । ਇਸ ਸਮਾਗਮ 'ਚ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।