ਫਾਈਲ ਫੋਟੋ
ਅੰਮ੍ਰਿਤਸਰ, 20 ਜੂਨ 2019 - ਭਾਰਤ-ਪਾਕਸਿਤਾਨ ਵਿਚਕਾਰ ਵਧੇ ਤਣਾਅ ਦੌਰਾਨ, ਪਾਕਿ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਮੌਕੇ ਸਿੱਖ ਸ਼ਰਧਾਲੂਆਂ ਨੂੰ ਦਿੱਲੀ ਤੋਂ ਗੁਰਦੁਆਰਾ ਨਨਕਾਣਾ ਸਾਹਿਬ, ਲਾਹੌਰ ਤੱਕ 'ਨਗਰ ਕੀਰਤਨ' ਕਰਵਾਉਣ ਦੀ ਆਗਿਆ ਦਿੱਤੀ ਹੈ।
'ਦ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਹ ਖੁਲਾਸਾ ਕੀਤਾ ਹੈ। ਜਾਣਕਾਰੀ ਮੁਤਾਬਕ ਪਾਕਿ ਨੇ ਪਹਿਲਾਂ ਹੀ ਇਹ ਆਗਿਆ ਦੇ ਦਿੱਤੀ ਸੀ, ਪਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਧਿਕਾਰਤ ਤੌਰ 'ਤੇ ਪੁਸ਼ਟੀ ਹਾਲ ਹੀ ਵਿਚ ਉਥੋਂ ਦੇ ਮੁਖੀ ਤਾਰਾ ਸਿੰਘ ਦੇ ਦਸਤਖਤਾਂ ਵਾਲੇ ਪੱਤਰ ਤੋਂ ਬਾਅਦ ਹੋਈ ਹੈ।
ਇਹ ਨਗਰ ਕੀਰਤਨ 28 ਅਕਤੂਬਰ ਨੂੰ ਬੰਗਲਾ ਸਾਹਿਬ ਗੁਰਦੁਆਰਾ, ਦਿੱਲੀ ਤੋਂ 1500 ਸ਼ਰਧਾਲੂਆਂ ਦੇ ਨਾਲ ਸੋਨੇ ਦੀ ਪਾਲਕੀ 'ਚ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਰਵਾਨਾ ਹੋਏਗਾ ।
ਗੁਰਦੁਆਰਾ ਬੰਗਲਾ ਸਾਹਿਬ ਤੋਂ ਨਗਰਕੀਰਤਨ ਸ਼ੁਰੂ ਹੋ ਕੇ ਲੁਧਿਆਣਾ ਪਹੁੰਚੇਗਾ ਤੇ ਅਗਲੇ ਦਿਨ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਲਈ ਰਵਾਨਾ ਹੋਵੇਗਾ। ਇਸ ਤੋਂ ਬਾਅਦ ਇਹ ਅੰਮ੍ਰਿਤਸਰ ਪਹੁੰਚ ਕੇ ਅਟਾਰੀ-ਵਾਹਗਾ ਸਰਹੱਦ ਰਾਹੀਂ 31 ਅਕਤੂਬਰ ਨੂੰ ਲਾਹੌਰ ਰਵਾਨਾ ਹੋ ਜਾਵੇਗਾ।