ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ 20 ਜੂਨ 2019 - ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਅੱਜ ਬੁੱਧਵਾਰ ਨੂੰ ਅਚਾਨਕ ਮੌਸਮ ਦੇ ਬਦਲੇ ਮਿਜਾਜ਼ ਨੇ ਲੋਕਾਂ ਨੂੰ ਗਰਮੀ ਤੇ ਲੂ ਤੋਂ ਕਾਫੀ ਰਾਹਤ ਦਿੱਤੀ। ਜਿਥੇ ਅੱਜ ਸਵੇਰੇ ਅੰਮ੍ਰਿਤਸਰ ਵਿਖੇ ਤਾਪਮਾਨ ਕਾਫੀ ਚੜ੍ਹਿਆ ਰਿਹਾ, ਉਥੇ ਹੀ ਅਚਾਨਕ ਤੇਜ਼ ਮੀਂਹ ਆਉਣ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ। ਦਰਬਾਰ ਸਾਹਿਬ ਵਿਖੇ ਭਾਰੀ ਗਿਣਤੀ 'ਚ ਪੁੱਜੀਆਂ ਸੰਗਤਾਂ ਨੇ ਵੀ ਮੀਂਹ ਆਉਣ ਕਾਰਨ ਗਰਮੀ ਤੋਂ ਰਾਹਤ ਮਹਿਸੂਸ ਕੀਤੀ।
ਮੀਂਹ ਦੇ ਨਾਲ ਨਾਲ ਚੱਲ ਰਹੀ ਠੰਡੀ ਹਵਾ ਨੇ ਗੁਰੂ ਕੀ ਨਗਰੀ ਦਾ ਮੌਸਮ ਵਾਕਿਆ ਹੀ ਸੁਹਾਵਣਾ ਕਰ ਦਿੱਤਾ ਹੈ। ਤੇਜ਼ ਹਵਾਵਾਂ ਕਾਰਨ ਅੰਮ੍ਰਿਤਸਰ ਦੇ ਕਈ ਇਲਾਕਿਆਂ 'ਚ ਬੱਤੀ ਵੀ ਗੁੱਲ ਰਹੀ।