← ਪਿਛੇ ਪਰਤੋ
ਹਿਮਾਚਲ ਪ੍ਰਦੇਸ਼, 20 ਜੂਨ 2019 - ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਇੱਕ ਪ੍ਰਾਈਵੇਟ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਮਿਲੀ ਜਾਣਕਾਰੀ ਅਨੁਸਾਰ ਬੱਸ 'ਚ 50 ਤੋਂ ਜ਼ਿਆਦਾ ਯਾਤਰੀ ਸਵਾਰ ਸਨ ਅਤੇ ਇਹ ਬੱਸ ਬੰਜਾਰ ਇਲਾਕੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕੁੱਲੂ ਪੁਲਿਸ ਸੁਪਰਡੈਂਟ ਸ਼ਾਲਨੀ ਅਗਨੀਹੋਤਰੀ ਨੇ ਕਿਹਾ ਹੁਣ ਤੱਕ ਕਰੀਬ 27 ਲਾਸ਼ਾਂ ਮਿਲੀਆਂ ਹਨ ਅਤੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਇਸ ਤੋਂ ਬਿਨਾਂ ਹਾਦਸੇ 'ਚ 25 ਯਾਤਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ ਹਨ।
Total Responses : 863