ਚੰਡੀਗੜ, 20 ਜੂਨ 2019: ਸਮੁੱਚੇ ਸੂਬੇ ਦੇ ਲੋਕਾਂ ਨੂੰ ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਸਬੰਧੀ ਜਾਗਰੂਕ ਕਰਨ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਪਹਿਲ ਦੇ ਆਧਾਰ 'ਤੇ ਕਰਨ ਹਿੱਤ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਵੱਲੋਂ ਅੱਜ ਆਪਣੀ ਵੈੱਬਸਾਈਟ psfc.punjab.gov.in. ਦੀ ਲਾਂਚ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਡੀ.ਪੀ. ਰੈਡੀ ਨੇ ਦੱਸਿਆ ਕਿ ਇਹ ਵੈੱਬਸਾਈਟ ਸਾਰੇ ਭਾਈਵਾਲਾਂ ਨੂੰ ਸੂਚਨਾ, ਸਿੱਖਿਆ ਤੇ ਪ੍ਰਸਾਰ(ਆਈ.ਈ.ਸੀ.) ਪ੍ਰਚਾਰ ਕਰਨ ਲਈ ਸ਼ੁਰੂ ਕੀਤੀ ਗਈ ਹੈ । ਇਸ ਵੈੱਬਸਾਈਟ ਦੇ ਸ਼ੁਰੂ ਹੋਣ ਨਾਲ ਕਮਿਸ਼ਨ ਕੋਲ ਆਉਣ ਵਾਲੀ ਕੋਈ ਵੀ ਸ਼ਿਕਾਇਤ ਹੁਣ ਸਬੰਧਤ ਜ਼ਿਲ•ੇ ਦੇ ਜ਼ਿਲ•ਾ ਸ਼ਿਕਾਇਤ ਨਿਵਾਰਨ ਅਫ਼ਸਰ ਪਾਸ ਪਹੁੰਚੇਗੀ ਅਤੇ ਅਪੀਲਾਂ ਕਮਿਸ਼ਨ ਪੱਧਰ 'ਤੇ ਨਜਿੱਠੀਆਂ ਜਾਣਗੀਆਂ।
ਉਨ•ਾਂ ਅੱਗੇ ਦੱਸਿਆ ਕਿ ਬਿਲਟ-ਇਨ ਐਮ.ਆਈ.ਐਸ. ਰਾਹੀਂ ਸ਼ਿਕਾਇਤ ਕਰਤਾ ਆਪਣੀ ਸ਼ਿਕਾਇਤ ਦਾ ਨਿਪਟਾਰਾ ਐਕਟ ਮੁਤਾਬਕ ਅੰਦੂਰਨੀ ਜਾਂ ਬਾਹਰੀ ਤੌਰ 'ਤੇ ਕਰਵਾ ਸਕਦਾ ਹੈ ਅਤੇ ਕਮਿਸ਼ਨ ਵੀ ਸ਼ਿਕਾਇਤ ਸਬੰਧੀ ਸਥਿਤੀ ਦੇਖ ਸਕਦਾ ਹੈ। ਤਿੰਨੇ ਵਿਭਾਗਾਂ , ਫੂਡ ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਿੱਖਿਆ ਵਿਭਾਗ ਵੱਲੋਂ ਆਪੋ-ਆਪਣ ਵਿਭਾਗਾਂ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ। ਹਰੇਕ ਵਿਭਾਗ ਵੱਲੋਂ ਮਾਸਟਰ ਟ੍ਰੇਨਰ ਨਿਯੁਕਤ ਕੀਤੇ ਗਏ ਹਨ ਜੋ ਕਿ ਆਪਣੇ ਸਬੰਧਤ ਵਿਭਾਗਦੇ ਅਧਿਕਾਰੀਆਂ ਨੂੰ ਸਿਖਲਾਈ ਦੇਣਗੇ। ਜੇਕਰ ਸ਼ਿਕਾਇਤ ਕਰਤਾ ਜ਼ਿਲ•ਾ ਸ਼ਿਕਾਇਤ ਨਿਵਾਰਨ ਅਫ਼ਸਰ ਦੇ ਹੁਕਮਾਂ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਕਮਿਸ਼ਨ ਕੋਲ ਅਪੀਲ ਕੀਤੀ ਜਾ ਸਕਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ psfc.punjab.gov.in.ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।