ਟੋਰਾਂਟੋ ਪੁਲਿਸ ਵੱਲੋਂ ਇੱਕ ਔਰਤ ਨਾਲ ਯੌਨ ਉਤਪੀੜਨ ਦੇ ਮਾਮਲੇ 'ਚ ਇੱਕ ਮੁਸਲਿਮ ਲੀਡਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ 'ਚ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ 2008 'ਚ ਇਮਾਮ ਇੱਕ ਔਰਤ ਨੂੰ ਮਸਜਿਦ 'ਚ ਮਿਲਿਆ ਸੀ, ਜਿਸ ਤੋਂ ਬਾਅਦ ਔਰਤ ਉਸ ਨੂੰ ਉਸ ਦੀ ਮਦਦ ਦੇ ਤੌਰ 'ਤੇ ਆਪਣੇ ਘਰ ਲੈ ਗਈ। ਉਸ ਤੋਂ ਬਾਅਦ ਇਹ ਔਰਤ ਇਮਾਮ ਨਾਲ ਉਸ ਦੇ ਕੁਆਟਰ 'ਚ ਵੀ ਗਈ ਸੀ ਅਤੇ ਇੱਕ ਧਾਰਮਿਕ ਸਮਾਰੋਹ ਦੌਰਾਨ ਇਮਾਮ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।
ਜਿਸ ਤੋਂ ਬਾਅਦ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਮਾਮ ਵੱਲੋਂ ਅਗਲੇ ਕਈ ਸਾਲਾਂ ਤੱਕ ਔਰਤ ਨੂੰ ਬਲੈਕਮੇਲ ਕੀਤਾ ਗਿਆ ਅਤੇ ਉਸ ਨੂੰ ਡਰਾ ਧਮਕਾ ਕੇ ਉਸ ਨਾਲ ਗਲਤ ਕੰਮ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਿਨਾਂ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਮਾਮ ਵੱਲੋਂ ਔਰਤ 'ਤੇ ਦਬਾਅ ਪਾਉਣ ਲਈ ਆਪਣੀ ਹੈਸ਼ੀਅਤ ਦੀ ਵਰਤੋਂ ਕੀਤੀ ਗਈ।
ਇਮਾਮ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਮਾਮ ਸਈਅਦ ਜੈਦੀ 18 ਜੂਨ ਨੂੰ ਪੀਅਰਸਨ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜੋ ਕਿ ਬੋਰਡ ਪਲੇਨ 'ਚ ਬੈਠ ਕੇ ਦੇਸ਼ ਛੱਡਣ ਵਾਲਾ ਹੀ ਸੀ। ਜੈਦੀ 'ਤੇ ਟਰੱਸਟ ਦੀ ਉਲੰਘਣਾ, ਤਿੰਨ ਵਾਰ ਜਿਨਸੀ ਹਮਲੇ, ਮੌਤ ਦੀ ਧਮਕੀ ਅਤੇ ਅਪਰਾਧਿਕ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ।