← ਪਿਛੇ ਪਰਤੋ
ਰਾਜਪੁਰਾ, 20 ਜੂਨ 2019 (ਕੁਲਵੰਤ ਸਿੰਘ ਬੱਬੂ) - ਰਾਜਪੁਰਾ ਸ਼ਹਿਰ ’ਚ ਅੱਜ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਅਤੇ ਨਗਰ ਕੌਂਸਲ ਰਾਜਪੁਰਾ ਦੇ ਅਧਿਕਾਰੀਆਂ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਾਰਵਾਈ ਕਰਦਿਆਂ ਸਾਂਝੇ ਤੌਰ ’ਤੇ ਦਰਜ਼ਨਾਂ ਦੁਕਾਨਾਂ ’ਤੇ ਛਾਪੇਮਾਰੀ ਕਰਕੇ 1 ਕੁਵਿੰਟਲ 10 ਕਿਲੋਂ ਪਲਾਸਟਿਕ ਦੇ ਲਿਫਾਫੇ ਜਬਤ ਕਰਕੇ 9 ਦੁਕਾਨਦਾਰਾਂ ਦੇ ਚਲਾਨ ਕਰਕੇ 11 ਹਜਾਰ ਰੁਪਏ ਦੀ ਰਕਮ ਜੁਰਮਾਨੇ ਵੱਜੋਂ ਵਸੂਲ ਕੀਤੀ ਗਈ। ਜਾਣਕਾਰੀ ਦੇ ਅਨੁਸਾਰ ਅੱਜ ਪੰਜਾਬ ਪ਼੍ਰਦੂਸਣ ਕੰਟਰੋਲ ਬੋਰਡ ਦੇ ਐੱਸ.ਡੀ.ਓ ਨਿਖਲ ਗੁਪਤਾ ਅਤੇ ਨਗਰ ਕੌਂਸਲ ਰਾਜਪੁਰਾ ਦੇ ਸੈਨੇਟਰੀ ਇੰਸਪੈਕਟਰ ਵਿਕਾਸ ਚੌਧਰੀ ਵੱਲੋਂ ਸਾਂਝੇ ਤੌਰ ’ਤੇ ਰਾਜਪੁਰਾ ਬਜ਼ਾਰ ਅਤੇ ਸਬਜ਼ੀ ਮੰਡੀ ਦੀਆਂ ਦਰਜ਼ਨਾਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਉਨ੍ਹਾਂ ਵੱਲੋਂ ਵੱਖ-ਵੱਖ ਦੁਕਾਨਦਾਰਾਂ ਤੋਂ 1 ਕੁਵਿੰਟਲ 10 ਕਿਲੋ ਪਲਾਸਟਿਕ ਦੇ ਲਿਫਾਫੇ ਜਬਤ ਕਰਕੇ 9 ਦੁਕਾਨਦਾਰਾਂ ਕੋਲੋਂ ਨਿਯਮਾਂ ਦੀ ਅਣਦੇਖੀ ਕਰਨ ਦੇ ਚੱਲਦਿਆਂ 11 ਹਜਾਰ ਰੁਪਏ ਦੀ ਰਕਮ ਜੁਰਮਾਨੇ ਵੱਜੋਂ ਵਸੂਲ ਕੀਤੀ। ਐਸ.ਡੀ.ਓ ਗੁਪਤਾ ਨੇ ਦੱਸਿਆ ਕਿ ਪਲਾਸਟਿਕ ਦੇ ਲਿਫਾਫਿਆਂ ਨੂੰ ਵਰਤਣ ’ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਜੇਕਰ ਭਵਿੱਖ ਵਿੱਚ ਵੀ ਕੋਈ ਵੀ ਦੁਕਾਨਦਾਰ ਪਲਾਸਟਿਕ ਦੇ ਲਿਫਾਫਿਆਂ ’ਚ ਸਮਾਨ ਵੇਚਦਾ ਪਾਇਆ ਗਿਆ ਤਾਂ ਨਿਯਮਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
Total Responses : 267