ਪਟਿਆਲਾ, 22 ਜੂਨ:
ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਕੇਂਦਰੀ ਜੇਲ ਪਟਿਆਲਾ ਵਿਖੇ ਇਕ ਸਮਾਗਮ ਦੌਰਾਨ ਵਿਅਕਤੀ ਵਿਕਾਸ ਕੇਂਦਰ ਬੈਗਲੋਰ ਦੀ ਟੀਮ ਵੱਲੋਂ ਜੇਲ ਸਟਾਫ ਅਤੇ ਕੈਦੀਆਂ ਨੂੰ ਯੋਗਾ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆ ਸੁਪਰਡੈਂਟ ਕੇਂਦਰੀਜੇਲ੍ਹ ਸ. ਭੁਪਿੰਦਰਜੀਤਸਿੰਘਵਿਰਕਨੇ ਦੱਸਿਆ ਕਿ ਏ.ਆਈ.ਜੀ. ਸ੍ਰੀ ਮਨਜੀਤ ਸਿੰਘ ਦੀ ਅਗਵਾਈ ਵਿਚ ਯੋਗਾ ਦਿਵਸ ਮਨਾਇਆ ਗਿਆ ਜਿਥੇ ਜੇਲ ਸਟਾਫ ਅਤੇ ਕੈਦੀਆਂ ਨੂੰ ਬੈਗਲੋਰ ਤੋਂ ਆਈ ਟੀਮ ਨੇ ਵੱਖ-ਵੱਖ ਯੋਗ ਆਸਣਾ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ ਬਾਰੇ ਵੀ ਦੱਸਿਆ।
ਸ. ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਯੋਗ ਦਿਵਸ ਮੌਕੇ ਜੇਲ ਸਟਾਫ ਅਤੇ ਕੈਦੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਮਾਹਰਾਂ ਵੱਲੋਂ ਕਰਵਾਏ ਗਏ ਯੋਗ ਆਸਣਾ ਨੂੰ ਸਿਖਿਆ ਅਤੇ ਵੱਖ-ਵੱਖ ਬਿਮਾਰੀਆਂ ਵਿਚ ਯੋਗਾ ਦੇ ਫਾਇਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਐਡੀਸ਼ਨਲ ਸੂਪਰਡੈਂਟ ਸ੍ਰੀ ਗੁਰਚਰਨ ਸਿੰਘ ਧਾਲੀਵਾਲ, ਡਿਪਟੀ ਸੂਪਰਡੈਂਟ ਸ੍ਰੀ ਲਾਲ ਸਿੰਘ ਸਮੇਤੀ ਸੂਮਹ ਸਟਾਫ ਮੌਜੂਦ ਸੀ।