← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 22 ਜੂਨ - ਜਿਲ੍ਹੇ ਦੇ ਪਿੰਡ ਬੀੜ ਭੋਲੂਵਾਲਾ ਵਿੱਚ ਅੱਜ ਝੋਨਾ ਲਗਾ ਰਹੇ ਪ੍ਰਵਾਸੀ ਮਜ਼ਦੂਰ ਪਰਿਵਾਰ ਦੇ 2 ਬੱਚਿਆਂ ਨੂੰ ਹਲਕੇ ਕੁੱਤੇ ਨੇ ਬੁਰੀ ਤਰਾਂ ਨੋਚ ਲਿਆ। ਜਿਸ ਕਾਰਨ 8 ਮਹੀਨਿਆਂ ਦੀ ਇੱਕ ਬੱਚੀ ਮੌਕੇ 'ਤੇ ਦਮ ਤੋੜ ਗਈ। ਜਦੋਂ ਕਿ ਇਕ ਹੋਰ 2 ਸਾਲਾ ਬੱਚੀ ਬੁਰੀ ਤਰਾਂ ਜਖਮੀਂ ਹੋ ਗਈ ਇਹਨਾਂ ਬੱਚਿਆਂ ਨੂੰ ਬਚਾਉਂਦਾ ਹੋਇਆ ਇਕ ਹੋਰ ਵਿਅਕਤੀ ਵੀ ਬੁਰੀ ਤਰਾਂ ਜਖਮੀਂ ਹੋ ਗਿਆ। ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਖੇਤ ਵਿਚ ਮਜਦੂਰ ਪਰਿਵਾਰ ਝੋਨਾ ਲਗਾ ਰਿਹਾ ਸੀ ਅਤੇ ਨੇੜੇ ਹੀ ਉਹਨਾਂ ਦੇ ਬੱਚੇ ਖੇਡ ਰਹੇ ਸਨ ਜਿਨਾਂ ਤੇ ਇਕ ਅਵਾਰਾ ਹਲਕੇ ਹੋਏ ਕੁੱਤੇ ਨੇ ਹਮਲਾ ਕਰ ਦਿੱਤਾ। ਜਿਸ ਵਿੱਚ ਇਕ 8 ਮਹੀਨਿਆਂ ਦੀ ਬੱਚੀ ਦੀ ਮੌਕੇ ਤੇ ਮੌਤ ਹੋ ਗਈ ਜਦੋਕਿ ਇਕ 2 ਸਾਲਾ ਲੜਕੀ ਅਤੇ ਉਹਨਾਂ ਨੂੰ ਬਚਾਉਂਦਾ ਹੋਇਆ ਇਕ ਹੋਰ ਵਿਅਕਤੀ ਗੰਭੀਰ ਜਖਮੀਂ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਰੀਦਕੋਟ ਦਾਖਲ ਕਰਵਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਖ਼ਮੀਆਂ ਨੂੰ ਹਸਪਤਾਲ ਲਿਜਾਣ ਲਈ 108 ਨੰਬਰ ਤੇ ਫੋਨ ਕੀਤਾ ਗਿਆ ਤਾਂ ਅੱਗੋਂ ਜਵਾਬ ਆਇਆ ਕਿ ਐਬੂਲੈਂਸ ਨਹੀਂ ਹੈ। ਉਹਨਾਂ ਦੱਸਿਆ ਕਿ ਪਿੰਡ ਵਾਸੀ ਖੁਦ ਹੀ ਜਖਮੀਆਂ ਨੂੰ ਹਸਪਤਾਲ ਲੈ ਕੇ ਗਏ। ਇਸ ਮੌਕੇ ਸਰਕਾਰੀ ਹਸਪਤਾਲ ਦੀ ਡਾਕਟਰ ਮਨਦੀਪ ਕੋਰ ਨੇ ਕਿਹਾ ਕੀ ਉਹਨਾਂ ਕੋਈ ਇਕ ਬੱਚੀ ਨੂੰ ਲੈ ਕੇ ਆਏ ਸੀ ਜਿਸ ਨੂੰ ਅਵਾਰਾ ਕੁੱਤੇ ਨੇ ਕੱਟਿਆ ਹੋਈ ਸੀ ਅਤੇ ਬੱਚੀ ਨੂੰ ਮੁੱਢਲੀ ਸਹਾਇਤਾ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ।
Total Responses : 928