ਕੋਟਕਪੂਰਾ ਲਿਆਂਦੀ ਮਹਿੰਦਰਪਾਲ ਬਿੱਟੂ ਦੀ ਮ੍ਰਿਤਕ ਦੇਹ
ਪਰਵਿੰਦਰ ਸਿੰਘ ਕੰਧਾਰੀ
ਕੋਟਕਪੂਰਾ 23 ਜੂਨ - ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਅਤੇ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮਹਿੰਦਰਪਾਲ ਸਿੰਘ ਬਿੱਟੂ ਦੀ ਮ੍ਰਿਤਕ ਦੇਹ ਪੋਸਟਮਾਰਟਮ ਤੋ ਬਾਅਦ ਕੋਟਕਪੂਰਾ ਦੀ ਨਾਮ ਚਰਚਾ ਘਰ ਵਿੱਚ ਰੱਖੀ ਹੋਈ ਹੈ ਤੇ ਇੱਥੇ ਪ੍ਰੇਮੀ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ . ਸੁਰੱਖਿਆ ਦੇ ਪੂਰੇ ਪ੍ਰਬੰਧ ਹਨ।
ਕੀ ਹੈ ਪੂਰਾ ਮਾਮਲਾ- ਬੀਤੇ ਦਿਨ ਨਾਭਾ ਜੇਲ੍ਹ 'ਚ ਮਹਿੰਦਪਾਲ ਸਿੰਘ ਬਿੱਟੂ ਦਾ ਦੋ ਕੈਦੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਉਹ ਜੇਲ੍ਹ 'ਚ ਬੇਅਦਬੀ ਦੇ ਮਾਮਲੇ 'ਚ ਬੰਦ ਸੀ। ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਦੇ ਨਾਂਅ ਦੇ ਸਿੱਖ ਕੈਦੀਆਂ ਨੇ ਜੇਲ੍ਹ 'ਚ ਬੰਦ ਡੇਰਾ ਪ੍ਰੇਮੀ ਦੇ ਸਿਰ ਤੇ ਰਾਡਾਂ ਮਾਰ ਕੇ ਕਤਲ ਕੀਤਾ ਗਿਆ।