ਨਵੀਂ ਦਿੱਲੀ, 23 ਜੂਨ 2019 - ਬੀਤੇ ਦਿਨ ਟਵਿੱਟਰ ਅਕਾਊਂਟ 'ਤੇ ਗੁਰਲਿਵ ਸਿੰਘ ਨਾਂਅ ਦੇ ਅਕਾਊਂਟ ਤੋਂ ਦੋ ਨਿੱਕੀਆਂ ਬੱਚੀਆਂ ਨੇ ਅਰਵਿੰਦ ਕੇਜਰੀਵਾਲ ਦੇ ਨਾਂਅ 'ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ 'ਚ ਦੋ ਬੱਚੀਆਂ ਅਰਵਿੰਦ ਕੇਜਰੀਵਾਲ ਦੇ ਇੱਕ ਹੱਥ ਨਾਲ ਬਣਾਏ ਪੋਸਟਰ ਨਾਲ ਦਿਖਾਈ ਦੇ ਰਹੀਆਂ ਹਨ। ਪੋਸਟ 'ਚ ਇਨ੍ਹਾਂ ਬੱਚੀਆਂ ਵੱਲੋਂ ਲਿਖਿਆ ਗਿਆ ਹੈ ਕਿ ਅਸੀਂ ਕੇਜਰੀਵਾਲ ਅੰਕਲ ਦੀਆਂ ਬਹੁਤ ਵੱਡੀਆਂ ਫੈਨਜ਼ ਹਾਂ ਅਤੇ ਉਨ੍ਹਾਂ ਨੂੰ ਮਿਲਣਾ ਚਾਹੁੰਦੀਆਂ ਹਾਂ।
ਜਿਸ ਦੇ ਜਵਾਬ 'ਚ ਅੱਜ ਦਿੱਲੀ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ ਅਤੇ ਉਨ੍ਹਾਂ ਦਾ ਇਸ ਪਿਆਰ ਲਈ ਧੰਨਵਾਦ ਕੀਤਾ ਅਤੇ ਕੇਜਰੀਵਾਲ ਨੇ ਉਨ੍ਹਾਂ ਤੋਂ ਫੋਨ ਨੰਬਰ ਮੰਗਿਆ ਅਤੇ ਖੁਦ ਵੀ ਉਨ੍ਹਾਂ ਨੂੰ ਮਿਲਣ ਦੀ ਇੱਛਾ ਜਤਾਈ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://twitter.com/ArvindKejriwal/status/1142663987789647872