ਚੰਡੀਗੜ 23 ਜੂਨ 2019: ਦੇਸ਼ ਭਰ 'ਚ ਫ਼ਿਰਕੂ ਫਾਸ਼ੀਵਾਦ ਦੇ ਤਿੱਖੇ ਹੋ ਰਹੇ ਖਤਰੇ ਅਤੇ ਆਮ ਲੋਕਾਂ ਵਿਸ਼ੇਸ਼ਕਰ ਧਾਰਮਿਕ ਘੱਟ ਗਿਣਤੀਆਂ ਉੱਪਰ ਵਧ ਰਹੇ ਹਮਲਿਆਂ ਦੇ ਮੱਦੇਨਜ਼ਰ ਫਾਸ਼ੀਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਦੇਸ਼ ਪੱਧਰ 'ਤੇ ਉਸਰੇ ਹਿੰਦੂਤਵੀ ਫਾਸ਼ੀਵਾਦ ਵਿਰੋਧੀ ਫੋਰਮ ਵੱਲੋਂ 26 ਜੂਨ ਨੂੰ ਦੇਸ਼ ਭਰ ਅੰਦਰ ਜਮਹੂਰੀ ਹੱਕਾਂ ਦੀ ਬਹਾਲੀ ਦੇ ਹੱਕ 'ਚ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਗਿਆ ਹੈ। ਲੋਕ ਆਗੂ ਕੁਲਵਿੰਦਰ ਸਿੰਘ ਵੜੈਚ, ਕੰਵਲਜੀਤ ਖੰਨਾ, ਲਾਲ ਸਿੰਘ ਗੋਲੇਵਾਲਾ, ਤਾਰਾ ਸਿੰਘ ਮੋਗਾ ਆਦਿ ਨੇ ਕਿਹਾ ਕਿ ਗੈਰ-ਵਿਧਾਨਕ, ਗੈਰ-ਜਮਹੂਰੀ ਢੰਗ ਤਰੀਕਿਆਂ ਨਾਲ ਮੁੜ ਕੇਂਦਰੀ ਸੱਤਾ 'ਤੇ ਕਾਬਜ ਹੋਈ ਮੋਦੀ ਹਕੂਮਤ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਗੱਦੀ 'ਤੇ ਬੈਠਦਿਆਂ ਸਾਰ ਹੀ ਇਲਾਹਾਬਾਦ ਯੂਨੀਵਰਸਿਟੀ ਦੀ ਪਿਛਲੇ ਸਮੇਂ 'ਚ ਮੋਦੀ ਨੂੰ ਰੋਸ ਵਜੋਂ ਕਾਲਾ ਝੰਡਾ ਵਿਖਾਉਣ ਵਾਲੀ ਵਿਦਿਆਰਥਣ ਨੂੰ ਯੂਨੀਵਰਸਿਟੀ 'ਚੋਂ ਕੱਢ ਕੇ ਟਰੇਲਰ ਦਿਖਾਇਆ ਗਿਆ ਹੈ। ਧਾਰਮਿਕ ਘੱਟ ਗਿਣਤੀਆਂ, ਵਿਸ਼ੇਸ਼ਕਰ ਮੁਸਲਮਾਨਾਂ ਨੂੰ ਭਗਵੇਂ ਆਤੰਕ ਦਾ ਨਿਸ਼ਾਨਾ ਬਣਾਉਣ ਲਈ ਧਾਰਾ 370 ਅਤੇ 35-ਏ ਤਹਿਤ ਕਸ਼ਮੀਰੀ ਲੋਕਾਂ ਨੂੰ ਮਿਲੇ ਵਿਸ਼ੇਸ਼ ਅਧਿਕਾਰਾਂ ਦਾ ਭੋਗ ਪਾਉਣ ਵੱਲ ਮੋਦੀ ਹਕੂਮਤ ਵਧਣ ਜਾ ਰਹੀ ਹੈ।
ਉਨ•ਾਂ ਕਿਹਾ ਕਿ 26 ਜੂਨ 1975 ਨੂੰ ਦੇਸ਼ ਭਰ 'ਚ ਇੰਦਰਾ ਹਕੂਮਤ ਵੱਲੋਂ ਐਮਰਜੈਂਸੀ ਲਗਾ ਕੇ ਜਮਹੂਰੀ ਆਜ਼ਾਦੀਆਂ ਦਾ ਗਲਾ ਘੁੱਟ ਦਿੱਤਾ ਗਿਆ ਸੀ। ਦੇਸ਼ ਭਰ ਦੀਆਂ ਜੇਲ•ਾਂ 'ਚ ਜਨਤਕ ਸਿਆਸੀ ਆਗੂਆਂ ਨੂੰ ਡੱਕ ਕੇ, ਮੀਡੀਏ ਉੱਪਰ ਐਲਾਨੀਆਂ ਪਾਬੰਦੀਆਂ ਮੜ•ਕੇ ਪੁਲਸ ਜਬਰ ਦੀ ਇੰਤਹਾ ਟੱਪ ਕੇ ਜੋ 19 ਮਹੀਨੇ ਦੇਸ਼ 'ਚ ਕਾਲਾ ਦੌਰ ਮੜਿ•ਆ ਗਿਆ, ਉਸਦਾ ਸੱਲ ਅੱਜ ਵੀ ਆਮ ਲੋਕਾਂ ਦੇ ਦਿਲਾਂ 'ਚ ਕਸਕਦਾ ਹੈ। 26 ਜੂਨ ਦੇ ਉਸ ਕਾਲੇ ਦਿਨ ਦੀ ਵਰ•ੇਗੰਢ ਮੌਕੇ ਫੋਰਮ ਨੇ ਸੂਬੇ ਭਰ 'ਚ ਜ਼ਿਲ•ਾ ਅਤੇ ਤਹਿਸੀਲ ਕੇਂਦਰਾਂ 'ਤੇ ਰੋਸ ਪ੍ਰਗਟਾਵੇ ਜੱਥੇਬੰਦ ਕਰਨ ਦਾ ਫੈਸਲਾ ਕੀਤਾ ਹੈ। ਇੱਕ ਵਿਸ਼ੇਸ਼ ਮਤੇ ਰਾਹੀਂ ਫੋਰਮ ਨੇ ਯੂ.ਐਨ.ਓ. ਵਿੱਚ ਫਲਸਤੀਨ ਦੇ ਖਿਲਾਫ ਇਜਰਾਇਲ ਦੇ ਹੱਕ ਵਿੱਚ ਮੋਦੀ ਹਕੂਮਤ ਵੱਲੋਂ ਵੋਟ ਪਾਉਣ ਦੀ ਤਿੱਖੀ ਨਿੰਦਾ ਕਰਦਿਆਂ ਇਸਨੂੰ ਭਗਵੇਂ ਆਤੰਕ ਵੱਲੋਂ ਸਾਮਰਾਜੀ ਆਤੰਕ ਦੀ ਹਮਾਇਤ ਕਰਾਰ ਦਿੱਤਾ।