ਮਾਨਸਾ, 23 ਜੂਨ 2019 - ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ, ਸੀਪੀਆਈ (ਐਮ.ਐਲ.) ਲਿਬਰੇਸਨ ਦੇ ਰਾਜਵਿੰਦਰ ਸਿੰਘ ਰਾਣਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ, ਜਮਹੂਰੀ ਕਿਸਾਨ ਸਭਾ ਦੇ ਸੁਖਦੇਵ ਸਿੰਘ ਅਤਲਾ ਕਲਾਂ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਸਿੰਘ ਮਾਨ, ਆਇਸਾ ਦੇ ਪ੍ਰਦੀਪ ਗੁਰੂ, ਡੀਟੀਐਫ ਦੇ ਗੁਰਪਿਆਰ ਸਿੰਘ ਕੋਟਲੀ, ਡੀ.ਟੀਐਫ. ਦੇ ਓਮ ਪ੍ਰਕਾਸ਼, ਪੰਜਾਬ ਸੁਬਾਰਡੀਨੈਟ ਸਰਵਿਸਜ਼ ਫੈਡ੍ਹੇਰੇਸ਼ਨ ਦੇ ਬਿੱਕਰ ਸਿੰਘ ਮਾਖਾ, ਪਫਫਵ ਯੂਨੀਅਨ ਦੇ ਕਰਮਜੀਤ ਸਿੰਘ ਫਫੜੇ, ਦੋਧੀ ਯੂਨੀਅਨ ਦੇ ਬੀਰ ਸਿੰਘ ਅਤੇ ਸੱਤਪਾਲ ਸਿੰਘ ਭੈਣੀ, ਮੋਟਰ ਮਕੈਨਿਕ ਯੂਨੀਅਨ ਦੇ ਕਰਨੈਲ ਸਿੰਘ, ਆਰ.ਵਾਈ.ੲ.ੇ ਦੇ ਗੁਰਵਿੰਦਰ ਨੰਦਗੜ੍ਹ, ਬਾਬਾ ਬੂਝਾ ਸਿੰਘ ਭਵਨ ਦੇ ਚੇਅਰਮੈੇਨ ਨਛੱਤਰ ਸਿੰਘ ਖੀਵਾ, ਪੈਰਾ ਮੈਡੀਕਲ ਦੇ ਕੇਵਲ ਸਿੰਘ ਆਦਿ ਸ਼ਾਮਲ ਹੋਏ। ਸਮੂਹ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਫੈਸਲਾ ਲਿਆ ਕਿ 2 ਜੂਨ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਰੋੋਸ ਧਰਨਾ ਦੇ ਕੇ ਸ਼ਹਿਰ ਵਿੱਚ ਜਲੂਸ ਦੀ ਸ਼ਕਲ ਵਿੱਚ ਐਸ.ਐਸ.ਪੀ. ਮਾਨਸਾ ਦੇ ਦਫਤਰ ਪਹੁੰਚਿਆ ਜਾਵੇਗਾ। ਕਿਉਪ੍ਰਵੱਲੋਂ ਦਿੱਤੇ ਗਏ ਭਰੋਸੇ ਕਿ 1 ਹਫਤੇ ਦੇ ਅੰਦਰ ਅੰਦਰ ਪੜਤਾਲ ਕਰਕੇੋ ਦੋਸ਼ੀਆਂ ਵਿਰੁੱਧ ਪਰਚਾ ਦਰਜ਼ ਕੀਤਾ ਜਾਵੇਗਾ ਪਰ ਅਜੋੇ ਤੱਕ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਗੁਰਕੇਵਲ ਸਿੰਘ ਕਿਸਾਨ ਵਾਸੀ ਅਕਲੀਆ ਨੇ ਯੂਨੀਅਨ ਨੂੰ ਦੱਸਿਆ ਹੈ ਕਿ ਮਿਤੀ 24.2.19 ਨੂੰ ਛਿੰਦਾ ਸਿੰਘ ਪੱਤਰ ਨਛੱਤਰ ਸਿੰਘ ਵਾਸੀ ਅਕਲੀਆ ਨੇ ਸਿਵਲ ਹਸਪਤਾਲ ਦੇ ਡਾ. ਸਾਹਿਲ ਅਤੇ ਐਸਐਮਓ ਡਾ. ਅਸ਼ੋਕ ਕੁਮਾਰ ਨੇ ਸਾਜ਼ ਬਾਜ਼ ਕਰਕੇ ਮੇਰੇ ਤੇ ਅਤੇ ਮੇਰੇ ਪਰਿਵਾਰ ਦੇ 5 ਮੈਂਬਰਾਂ ਤੇ ਫੌਜਦਾਰੀ ਕੇਸ ਵਿੱਚ 326 ਆਈਪੀਸੀ ਤਹਿਤ ਪਰਚਾ ਕੱਟ ਕੇ ਰੁੱਕਾ ਥਾਣਾ ਜੋਗਾ ਵਿਖੇ ਭੇਜ ਦਿੱਤਾ ਗਿਆ। ਥਾਣਾ ਜੋਗਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦਿੱਤੀ ਕਿ ਛਿੰਦਾ ਸਿੰਘ ਵਾਸੀ ਅਕਲੀਆ ਨਾਲ ਕੋਈ ਲੜਾਈ ਹੋਈ ਹੀ ਨਹੀਂ। ਜਦ ਝੂਠੀ ਐਮ.ਐਲ.ਸੀ ਦਾ ਕੇਸ ਅਖਬਾਰਾਂ ਵਿੱਚ ਆਇਆ ਤਾਂ ਉਕਤ ਡਾਕਟਰਾਂ ਨੇ ਥਾਣਾ ਜੋਗਾ ਦੀ ਪੁਲਿਸ ਨਾਲ ਮਿਲਕੇ ਹਸਪਤਾਲ ਦੇ ਕੱਚੇ ਮੁਲਾਜ਼ਮ ਕਮਲ ਕੁਮਾਰ ਪੁੱਤਰ ਰਾਮ ਪ੍ਰਕਾਸ਼ ਤੇ ਸ਼ਿੰਦਾ ਸਿੰਘ ਵਾਸੀ ਅਕਲੀਆ ਵਗੈਰਾ ਤੇ ਖਾਨਾਪੂਰਤੀ ਲਈ ਧਾਰਾ 182/195 ਆਈਪੀਸੀ ਤਹਿਤ ਕਲੰਦਰਾ ਤਿਆਰ ਕਰਕੇ ਮਾਮਲਾ ਖਤਮ ਕਰ ਦਿੱਤਾ। ਅਸਲ ਦੋਸ਼ੀ ਉਕਤ ਡਾਕਟਰ ਜਿੰਨ੍ਹਾਂ ਨੇ ਸਾਡੇ ਪਰਿਵਾਰ ਨੂੰ ਜੇਲ੍ਹ ਭੇਜਣ ਲਈ ਰਿਸ਼ਵਤ ਲੈਕੇ ਝੂਠਾ ਕੇਸ ਬਣਾਇਆ ਸੀ, ਉਨ੍ਹਾਂ ਬੁਾਰੇ ਕੋਈ ਕਾਰਵਾਈ ਨਹਂੀਂ ਕੀਤੀ ਗਈ।ੇ ਇਹ ਸਾਰੇ ਘਰਨਾਕ੍ਰਮ ਬਾਰੇ ਮੈਂ ਐਸਐਸਪੀ ਮਾਨਸਾ ਨੂੰ ਵੀ ਮਿਲਿਆ ਸੀ ਤੇ ਥਾਣਾ ਜੋਗਾ ਦੇ ਕਈ ਚੱਕਰ ਲਾਏ ਪਰ ਅਜੇ ਤੱਕ ਕੋਈ ਕਾਰਵਾਈ ਨਹੀ ਹੋਈ। ਮੈਂ ਫਿਰ ਦੁਬਾਰਾ 21 ਜੂਨ 2019 ਨੂੰ ਐਸਐਸਪੀ ਮਾਨਸਾ ਦੇ ਦਫਤਰ ਵਿੱਚ ਦਰਖਾਸਤ ਦਿੱਤੀ ਹੈ ਕਿ ਮੋਟੀਆਂ ਰਿਸ਼ਵਤਾਂ ਲੈ ਕੇ ਬੇਕਸੂਰ ਲੋਕਾਂ ਨੁੰ ਜੇਲ੍ਹ ਭੇਜਣ ਵਾਲੇ ਡਾਕਟਰ ਸਮਾਜ ਦੇ ਕਲੰਕ ਹਨ। ਅਖੀਰ ਮੈਂ ਇਨਸਾਫ ਪਸੰਦ ਜਥੇਬੰਦੀਆਂ ਕੋਲ ਇਨਸਾਫ ਦੀ ਗੁਹਾਰ ਲਾਈ ਹੈ।
ਸਮੂਹ ਜਥੇਬੰਦੀਆਂ ਨੇ ਇਸ ਗੇੈਰ ਮਨੁੱਖੀ ਘਟਨਾਂ ਨੁੂੰ ਗੰਭੀਰਤਾ ਨਾਲ ਲੈਦੇ ਹੋਏ ਐਸਐਮਓ ਮਾਨਸਾ ਦੀਆਂ ਅਰਥੀਆਂ ਫੂਕਣ ਦਾ ਵੀ ਫੈਸਲਾ ਕੀਤਾ ਗਿਆ ਹੈ। ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਰਾਮ ਸਿੋੰਘ ਭੈਣੀ ਨੇ ਦੱਸਿਆ ਕਿ ਫੌਜਦਾਰੀ ਕੇਸਾਂ ਵਿੱਚ ਰਿਸ਼ਵਤਖੋਰੀ ਇੱਕ ਆਮ ਗੱਲ ਬਣ ਗਈ ਹੈ। ਇਸੇ ਤਰਾਂ ਦਾ ਕੇਸ ਪਿੰਡ ਨੰਗਲ ਕਲਾਂ ਦੇ ਗਰੀਬ ਕਿਸਾਨ ਅੰਗਰੇਜ ਸਿੰਘ ਦਾ ਵੀ ਸਾਹਮਣੇ ਆਇਆ ਹੈ ਜਿਸਤੋਂ 10 ਹਜ਼ਾਰ ਰੁਪਏ ਰਿਸ਼ਵਤ ਲਈ ਗਈ ਹੈ। ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਜਦ ਮੁਲਾਜ਼ਮਾਂ ਦੀ ਯੂਨੀਅਨ ਨੇ ਮੀਟਿੰਗ ਵਿੱਚ ਦਰਜਾ ਚਾਰ ਨੂੰ ਝੂਠੇ ਕੇਸਾਂ ਵਿੱਚ ਨਾ ਫਸਾਉਣ ਦੀ ਗੱਲ ਕੀਤੀ ਤਾਂ ਐਸਐਮਓ ਮਾਨਸਾ ਨੇ ਜਥੇਬੰਦੀ ਦੇ ਅਹੁਦੇਦਾਰਾਂ ’ਤੇ ਮਨਘੜਤ ਦੋੋਸ਼ ਲਾਕੇ ਝੂਠਾ ਕੇਸ ਦਰਜ਼ ਕਰਵਾ ਦਿੱਤਾ ਤਾਂ ਕਿ ਉਨ੍ਹਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾ ਸਕੇ। ਹੁਣ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਗੁਰਕੇਵਲ ਸਿੰਘ ਅਕਲੀਆ ਅਤੇ ਪਿੰਡ ਨੰਗਲ ਕਲਾਂ ਦੇ ਕਿਸਾਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ।