← ਪਿਛੇ ਪਰਤੋ
ਹਿਮਾਚਲ ਪ੍ਰਦੇਸ਼, 23 ਜੂਨ 2019 - ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਕਿਨੌਰ 'ਚ ਐਤਵਾਰ ਸਵੇਰ ਪਹਾੜਾਂ ਤੋਂ ਪੱਥਰ ਖਿਸਕਣ ਕਾਰਨ ਪੰਜਾਬ ਦੇ ਦੋ ਸੈਲਾਨੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕਾਂ ਦੀ ਪਛਾਣ ਇਸ਼ਾਨ ਅਤੇ ਸੁਨੀਲ ਕੁਮਾਰ ਵੱਜੋਂ ਹੋਈ ਹੈ ਜੋ ਕਿ ਮੋਹਾਲੀ ਜਿਲ੍ਹੇ ਦੇ ਜ਼ੀਰਕਪੁਰ ਦੇ ਬਟਲਾਨਾ ਦੇ ਰਹਿਣ ਵਾਲੇ ਸਨ। ਦੋਵੇਂ ਨੌਜਵਾਨ ਕਾਜਾ ਦੇ ਲਾਹੌਲ-ਸਪਿਤੀ ਨੂੰ ਆਪਣੇ ਮੋਟਰਸਾਈਕਲ 'ਤੇ ਜਾ ਰਹੇ ਸਨ ਤਾਂ ਉਸ ਇਹ ਦੋਵੇਂ ਨੌਜਵਾਨ ਪਰਬਤਾਂ ਤੋਂ ਖਿਸਕੇ ਪੱਥਰਾਂ ਦੀ ਲਪੇਟ 'ਚ ਆ ਗਏ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਹਿਮਾਚਲ ਪੁਲਿਸ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਰੀਕੌਂਗ ਪੀਓ ਰੀਜ਼ਨਲ ਹਸਪਤਾਲ 'ਚ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
Total Responses : 189