← ਪਿਛੇ ਪਰਤੋ
ਲੁਧਿਆਣਾ, 23 ਜੂਨ 2019 (ਸੰਜੀਵ ਸੂਦ) - ਲੁਧਿਆਣਾ ਸ਼ਹਿਰ ਤੋਂ ਕਰੀਬ 15 ਕਿਲੋਮੀਟਰ ਦੂਰ ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਸਥਿਤ ਪਿੰਡ ਜੰਡਿਆਲੀ 'ਚ ਇੱਕ 200 ਸਾਲ ਪੁਰਾਣੇ ਖੂਹ 'ਚ ਮਰੀਜ਼ਾਂ ਨੂੰ ਲਟਕਾ ਕੇ ਇਲਾਜ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮਰੀਜ਼ਾਂ ਨੂੰ ਇਸ ਖੂਹ 'ਚ ਕਈ ਵਾਰ ਲਟਕਾ ਕੇ ਝੂਲਾ ਦਿੱਤਾ ਜਾਂਦਾ ਹੈ ਅਤੇ ਲੋਕਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਸ਼ਰੀਰ ਦੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ। ਇਹ ਸਭ ਕੁੱਝ ਹਰ ਐਤਵਾਰ ਵਾਲੇ ਦਿਨ ਕੀਤਾ ਜਾਂਦਾ ਹੈ ਅਤੇ ਮਰੀਜ਼ਾਂ ਕੋਲੋਂ ਇਸ ਦੀ ਕੋਈ ਵੀ ਫੀਸ ਨਹੀਂ ਲਈ ਜਾਂਦੀ। ਮਿਲੀ ਜਾਣਕਾਰੀ ਅਨੁਸਾਰ ਜੰਡਿਆਲੀ ਪਿੰਡ 'ਚ ਇੱਕ ਖੂਹ ਹੈ ਜੋ ਕਿ ਕਰੀਬ 200 ਸਾਲ ਪੁਰਾਣਾ ਹੈ ਅਤੇ ਅਜਿਹਾ ਕਿਹਾ ਜਾਂਦਾ ਹੈ ਕਿ ਇੱਥੇ ਇੱਕ ਮਹਾਪੁਰਸ਼ ਆਏ ਸਨ ਅਤੇ ਉਨ੍ਹਾਂ ਨੇ ਇੱਥੇ ਇਸਨਾਨ ਕੀਤਾ ਸੀ ਅਤੇ ਵਰਦਾਨ ਦਿੱਤਾ ਸੀ ਕਿ ਇਹ ਖੂਹ ਇਨਸਾਨ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰੇਗਾ। ਜਿਸ ਤੋਂ ਬਾਅਦ ਲੋਕਾਂ ਦੀ ਆਸਥਾ ਹੈ ਕਿ ਇੱਥੇ ਉਨ੍ਹਾਂ ਦੇ ਦੁੱਖ ਦੂਰ ਹੁੰਦੇ ਹਨ ਜਿਸ ਕਾਰਨ ਹਰ ਐਤਵਾਰ ਇੱਥੇ ਲੋਕਾਂ ਦੀ ਆਪਣਾ ਇਲਾਜ ਕਰਵਾਉਣ ਲਈ ਭੀੜ ਲੱਗੀ ਰਹਿੰਦੀ ਹੈ।
ਵੀਡੀਓ ਦੇਖਣ ਲਈ ਕਲਿੱਕ ਕਰੋ
https://youtu.be/F7Xb2SguTMw
Total Responses : 936