ਜਾਟਾਂ ਨੂੰ ਰਾਸ਼ਟਰੀ ਤੇ ਸੂਬਾ ਪੱਧਰ 'ਤੇ ਓ ਬੀ ਸੀ ਕੈਟਾਗਰੀ 'ਚ ਸ਼ਾਮਲ ਕਰਨ ਲਈ ਸ਼ੁਰੂ ਹੋਵੇਗਾ ਅੰਦੋਲਨ
ਕੇਂਦਰ ਤੇ ਸੂਬਾ ਸਰਕਾਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
ਜੱਟ ਮਹਾਂਸਭਾ ਦਾ ਦੋ ਦਿਨਾ ਰਾਸ਼ਟਰੀ ਇਜਲਾਸ ਜੰਮੂ 'ਚ ਖ਼ਤਮ
ਜੰਮੂ ,23 ਜੂਨ , 2019 : ਜੰਮੂ 'ਚ ਅਖਿਲ ਭਾਰਤੀ ਜਾਟ ਮਹਾਂਸਭਾ ਦਾ 2 ਦਿਨਾ ਅਧਿਵੇਸ਼ਨ ਦੇ ਅੱਜ ਆਖ਼ਰੀ ਦਿਨ ਫ਼ੈਸਲਾ ਕੀਤਾ ਗਿਆ ਕਿ ਪੂਰੇ ਭਾਰਤ 'ਚ ਜਾਟ ਸਮੁਦਾਏ ਨੂੰ ਉਬੀਸੀ ਕੈਟਾਗਰੀ 'ਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਅਖਿਲ ਭਾਰਤੀ ਜਾਟ ਮਹਾਂਸਭਾ ਦੇ ਪ੍ਰਤੀਨਿਧੀ ਮੰਡਲ ਮਿਲ ਕੇ ਕੇਂਦਰ ਅਤੇ ਸੂਬਾ ਸਰਕਾਰਾ ਨੂੰ ਮੰਗ ਪੱਤਰ ਦੇਣਗੇ ਅਤੇ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾ ਲਈ ਸੰਘਰਸ਼ ਕੀਤਾ ਜਾਵੇਗਾ। ਇਹ ਸਮਾਗਮ ਰਾਜਸਥਾਨ ਦੇ ਰਾਸ਼ਟਰੀ ਪ੍ਰਧਾਨ ਚੌਧਰੀ ਰਾਜਾ ਰਾਮ ਮੀਲ ਦੀ ਪ੍ਰਧਾਨਗੀ ਹੇਠ ਹੋਇਆ ਅਤੇ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਚੌਧਰੀ ਮਨਮੋਹਨ ਸਿੰਘ ਤੇ ਸੂਬਾ ਇਕਾਈ ਦੇ ਸਹਿਯੋਗ ਸਮਾਗਮ ਦਾ ਅਯੋਜਿਨ ਕੀਤਾ ਗਿਆ। ਜਿਸ 'ਚ ਜਾਟ ਸਮੁਦਾਏ ਦੀਆ ਲਟਕ ਰਹੀਆਂ ਮੰਗਾ ਦੇ ਵਿਚਾਰ ਕੀਤਾ ਗਿਆ ਤੇ ਇੱਕਜੁੱਟਤਾ ਦਿਖਾਉਂਦੇ ਹੋਏ ਸਾਰੀਆਂ ਮੰਗਾ ਲਈ ਰਾਸ਼ਟਰੀ ਤੇ ਸੂਬਾ ਪੱਧਰੀ ਮੀਟਿੰਗਾਂ ਕਰਕੇ ਸਰਕਾਰਾ ਨੂੰ ਮੰਗ ਪੱਤਰ ਦੇਣ ਦੀ ਗਲ ਕਹੀ ਗਈ।
ਇਸ ਸਮਾਗਮ ਦੌਰਾਨ ਸਭਾ ਦੇ ਰਾਸ਼ਟਰੀ ਜਰਨਲ ਸਕੱਤਰ ਚੌਧਰੀ ਯੁੱਧਵੀਰ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਤੋ ਆਏ ਲੋਕਾਂ ਨੂੰ 30-30 ਲੱਖ ਰੁਪਏ ਦੇਣ ਦੇ ਐਲਾਨ ਤੋ ਬਾਅਦ ਵੀ ਹੁਣ ਤੱਕ ਉਹਦਾ ਨੂੰ 5-5 ਲੱਖ ਰੁਪਏ ਹੀ ਦਿੱਤੇ ਗਏ ਅਤੇ ਉਹਦਾ ਨੇ ਬਾਕੀ ਰਾਸ਼ੀ ਵੀ ਜਲਦੀ ਦੇਣ ਦੀ ਮੰਗ ਕੀਤੀ। ਉਹਦਾ ਨੇ ਮੰਗ ਕੀਤੀ ਕਿ ਸਾਰੇ ਲੋਕਾ ਨੂੰ ਜ਼ਮੀਨ ਦੇ ਮਾਲਕਾਨਾ ਅਧਿਕਾਰ ਦਿੱਤੇ ਜਾਣ, ਦੇਸ਼ ਦੀ ਸੀਮਾ ਤੇ ਪਾਕਿਸਤਾਨ ਦੀ ਗੋਲ਼ੀਬਾਰੀ ਦਾ ਸ਼ਿਕਾਰ ਹੋਏ ਲੋਕਾ ਦੇ ਪਰਿਵਾਰਾਂ ਨੂੰ ਘੱਟ ਤੋ ਘੱਟ 10 ਲੱਖ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ, ਸੀਮਾ ਤੇ ਵਸੇ ਲੋਕਾ ਨੂੰ ਸੀਮਾ ਤੋ ਹਟਾ ਕੇ ਹੋਰ ਜਗਾ ਦੇਣ ਤੇ ਆਰਥਿਕ ਸਹਾਇਤਾ ਦੇਣ, 5-5 ਮਰਲੇ ਦੇ ਪਲਾਟ ਦੇਣ ਦੀ ਮੰਗ ਕੀਤੀ ਗਈ। ਉਹਦਾ ਨੇ ਹਰਿਆਣਾ 'ਚ ਜਾਟ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਕੀਤੇ ਗਏ ਸੰਘਰਸ਼ ਦੌਰਾਨ ਜਾਟ ਸਮੁਦਾਏ ਦੇ ਲੋਕਾ ਤੇ ਕੀਤੇ ਗਏ ਕੇਸ ਵਾਪਸ ਲੈਣ ਅਤੇ ਸਾਰਿਆ ਨੂੰ ਰਿਹਾਅ ਕਰਨ ਦੀ ਵੀ ਮੰਗ ਨੂੰ ਲੈ ਕੇ ਅਖਿਲ ਭਾਰਤੀ ਜਾਟ ਮਹਾਂਸਭਾ ਵਲ ਕੀਤੇ ਜਾ ਰਹੇ ਸੰਘਰਸ਼ ਲਈ ਸਾਰਿਆ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਸਭਾ ਦੇ ਸੀਨੀਅਰ ਉਪ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਨੇ ਜਾਟ ਸਮੁਦਾਏ ਦੀਆ ਹੋਰ ਮੰਗਾ ਲਈ ਇਕੱਠੇ ਹੋਣ ਦੀ ਅਪੀਲ ਕੀਤੀ ਅਤੇ ਅਖਿਲ ਭਾਰਤੀ ਜਾਟ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਰੂਰੀ ਕੰਮਾਂ 'ਚ ਵਿਅਸਤ ਹੋਣ ਕਾਰਨ ਅਧਿਵੇਸ਼ਨ 'ਚ ਨਹੀਂ ਆ ਸਕੇ ਪ੍ਰੰਤੂ ਉਹਦਾ ਨੇ ਸਭਾ ਦੁਆਰਾ ਲਏ ਗਏ ਹਰੇਕ ਫ਼ੈਸਲੇ ਤੇ ਹਰ ਤਰਾ ਦਾ ਸਹਿਯੋਗ ਦੇਣ ਦਾ ਸੁਨੇਹਾ ਦਿੱਤਾ।