ਮੁੰਬਈ, 24 ਜੂਨ 2019 - ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਦਾ ਬੰਗਲਾ 'ਵਰਸ਼ਾ' ਬੀ.ਐਮ.ਸੀ ਨੇ ਡਿਫਾਲਟਰ ਘੋਸ਼ਿਤ ਕੀਤਾ ਹੈ। ਫੜਨਵੀਸ ਦੇ ਬੰਗਲੇ ਦਾ 7,44,981 ਰੁਪਏ ਦਾ ਪਾਣੀ ਦਾ ਬਿੱਲ ਬਕਾਇਆ ਹੈ, ਜਿਸ ਦੇ ਚੱਲਦਿਆਂ ਬੀ.ਐਮ.ਸੀ ਨੇ ਬੰਗਲੇ ਨੂੰ ਡਿਫਾਲਟਰ ਘੋਸ਼ਿਤ ਕੀਤਾ ਹੈ। ਡਿਫਾਲਟਰਾਂ 'ਚ ਮਹਾਰਾਸ਼ਟਰ ਦੇ 18 ਹੋਰ ਮੰਤਰੀਆਂ ਦੇ ਨਾਂਅ ਸ਼ਾਮਲ ਹਨ।
ਫੜਨਵੀਸ ਦੇ ਕੈਬਿਨੇਟ 'ਚ ਕਈ ਵੱਡੇ ਨਾਮ ਇਸ ਸੂਚੀ 'ਚ ਸ਼ਾਲ ਨੇ, ਜਿੰਨ੍ਹਾਂ ਦੇ ਬੰਗਲਿਆਂ ਨੂੰ ਬੀਐਮਸੀ ਨੇ ਡਿਫਾਲਟਰ ਘੋਸ਼ਿਤ ਕੀਤਾ ਹੈ। ਉਨ੍ਹਾਂ ਦਾ ਵੀ ਪਾਣੀ ਦਾ ਬਿੱਲ ਬਕਾਇਆ ਹੈ।