ਹਿਰੋਸ਼ਿਮਾ, 24 ਜੂਨ 2019 : ਭਾਰਤ ਨੇ ਜਾਪਾਨ ਨੂੰ 3-1 ਨਾਲ ਹਰਾ ਕੇ ਐਫਆਈਐਚ ਵੂਮੈਨ ਸੀਰੀਜ਼ ਫਾਈਨਲਜ਼ ਦਾ ਖਿਤਾਬ ਜਿੱਤ ਲਿਆ। ਵਿਸ਼ਵ ਦੀ ਨੌਵੇਂ ਨੰਬਰ ਦੀ ਭਾਰਤੀ ਟੀਮ ਨੇ ਫਾਈਨਲ ਵਿਚ ਥਾਂ ਪੱਕੀ ਕਰਨ ਤੋਂ ਪਹਿਲਾਂ ਐਫਆਈਐਚ ਓਲੰਪਿਕ ਕੁਆਲੀਫਾਇਰ 2019 ਦੇ ਲਈ ਕੁਆਲੀਫਾਈ ਕਰ ਲਿਆ ਹੈ।
ਰਾਣੀ ਰਾਮਪਾਲ ਨੂੰ ਟੂਰਨਾਮੈਂਟ ਦੀ ਸਭ ਤੋਂ ਵਧੀਆ ਖਿਡਾਰਨ ਐਲਾਨਿਆ ਗਿਆ ਜਦੋਂ ਕਿ ਗੁਰਜੀਤ ਕੌਰ ਟੌਪ ਸਕੋਰਰ ਵਜੋਂ ਉੱਭਰੀ।
ਭਾਰਤੀ ਹਾਕੀ ਖਿਡਾਰਨਾਂ ਦੀ ਇਸ ਜਿੱਤ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੁੱਚੀ ਟੀਮ ਨੂੰ ਟਵੀਟ ਕਰਕੇ ਵਧਾਈ ਦਿੱਤੀ।