ਇਸਲਾਮਾਬਾਦ, 25 ਜੂਨ 2019 - ਪਾਕਿਸਾਨ 'ਚ ਇਮਰਾਨ ਖਾਨ ਦੀ ਪਾਰਟੀ ਦੇ ਸੀਨੀਅਰ ਲੀਡਰ ਮਸਰੂਰ ਅਲੀ ਸਿਆਲ ਵੱਲੋਂ ਟੀਵੀ 'ਤੇ ਆ ਰਹੇ ਟਾਕ ਸ਼ੋਅ ਦੌਰਾਨ ਪੱਤਰਕਾਰ ਤੇ ਕਰਾਚੀ ਪ੍ਰੈੱਸ ਕਲੱਬ ਦੇ ਪ੍ਰਧਾਨ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਬਾਕ ਸੋਮਵਾਰ ਦੀ ਰਾਤ ਨੂੰ ਟਾਕ ਸ਼ੋਅ ਦੌਰਾਨ ਇਹ ਘਟਨਾ ਵਾਪਰੀ ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਬਾਅਦ 'ਚ ਸਾਂਝਾ ਕੀਤਾ ਗਿਆ। ਵੀਡੀਓ ਵਿਚ, ਸਿਆਲ ਅਤੇ ਪੱਤਰਕਾਰ ਫਰਾਨ ' ਨਿਊਜ਼ ਲਾਈਨ ਵਿਦ ਅਫਤਾਬ ਮੁਗੇਰੀ'' ਸ਼ੋਅ 'ਤੇ ਚੱਲ ਰਹੀ ਗਰਮ ਬਹਿਸ ਕਾਰਨ ਆਪਸ 'ਚ ਭਿੜ ਗਏ। ਪੀਟੀਆਈ ਦੇ ਸੀਨੀਅਰ ਨੇਤਾ ਨੇ ਪੱਤਰਕਾਰ ਨੂੰ ਜ਼ਮੀਨ 'ਤੇ ਸੁੁੱਟ ਕੇ ਉਸਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਘਟਨਾ ਤੋਂ ਬਾਅਦ ਇਮਰਾਨ ਖਾਨ ਸਰਕਾਰ ਦੇ ਨੇਤਾ ਦੀ ਚਾਰੋਂ ਪਾਸੇ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਜਾ ਰਹੀ ਹੈ।