ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਸਮਾਰਟ ਸਕੂਲਾਂ ਸਬੰਧੀ ਮੀਟਿੰਗ ਕਰਦੇ ਹੋਏ, ਨਾਲ ਹਨ ਮੁਹੰਮਦ ਤਾਇਅਬ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਤੇ ਹੋਰ ਅਧਿਕਾਰੀ
ਐਸ.ਏ.ਐਸ. ਨਗਰ 25 ਜੂਨ ,2019: ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚਲ ਰਹੀ ਸਮਾਰਟ ਸਕੂਲ ਬਣਾਉਣ ਦੀ ਮੁਹਿੰਮ ਨੂੰ ੳੁਤਸ਼ਾਹਿਤ ਕਰਨ ਲਈ ਜਿਲ੍ਹਾ ਸਮਾਰਟ ਸਕੂਲ ਮੋਟੀਵੇਟਰਾਂ, ਜਿਲ੍ਹਾ ਸਹਾਇਕ ਕੋਅਾਰਡੀਨੇਟਰਾਂ ਸਮਾਰਟ ਸਕੂਲ ਅਤੇ ਜੇ. ਈ. ਨਾਲ ਵਿਸ਼ੇਸ਼ ਮੀਟਿੰਗ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ ਵਿਖੇ ਕੀਤੀ| ਇਸ ਮੀਟਿੰਗ ਵਿੱਚ ਮੁਹੰਮਦ ਤਾਇਅਬ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਵੀ ਅਧਿਅਾਪਕਾਂ ਨੂੰ ਸਮਾਰਟ ਸਕੂਲਾਂ ਸਬੰਧੀ ਸਾਕਾਰਾਤਮਕ ਸੋਚ ਨਾਲ ਕੰਮ ਕਰਨ ਲਈ ਪੇ੍ਰਿਤ ਕੀਤਾ|
ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਨੇ ਸਮਾਰਟ ਸਕੂਲਾਂ ਵਿੱਚ ਸਿੱਖਿਆ ਦੇ ੳੁਚੇਰੇ ਮਿਅਾਰ ਅਤੇ ਸੁੰਦਰੀਕਰਨ ਲਈ ਕੀਤੇ ਜਾ ਰਹੇ ੳੁਪਰਾਲਿਅਾਂ ਦੀ ਪ੍ਸ਼ੰਸਾ ਕੀਤੀ| ੳੁਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮੁੱਖੀ ਤੇ ਅਧਿਆਪਕ ਸਕੂਲ ਪੱਧਰ 'ਤੇ ਅਾਪਣੇ ਅਾਪਣੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਜਿਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ| ੳੁਹਨਾਂ ਕਿਹਾ ਕਿ ਸਕੂਲਾਂ ਦੇ ਸਮਾਰਟ ਬਣਾਉਣ ਦੀ ਸਫਲਤਾ ਬਾਕੀ ਅਧਿਅਾਪਕਾਂ ਨਾਲ ਸਾਂਝੀ ਕੀਤੀ ਜਾਵੇ| ਸਕੂਲਾਂ ਦੇ ਮੁਖੀਆਂ ਨੂੰ ੳੁਤਸ਼ਾਹਿਤ ਕਰਨ ਲਈ ਸਮੁਦਾਇ ਨਾਲ ਵਿਚਾਰ ਸਾਂਝੇ ਕਰਦਿਆਂ ਅਾਪਣੇ ਇਲਾਕੇ ਦੇ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਕਾਰਜ ਕੀਤੇ ਜਾਣ|
ਇਸ ਮੀਟਿੰਗ ਵਿੱਚ ਏਅੈੱਸਪੀਡੀ ਸੁਰੇਖਾ ਠਾਕੁਰ, ਸੁਸ਼ੀਲ ਨਾਥ ਸਹਾਇਕ ਡਾਇਰੈਕਟਰ (ਅਾਈ ਅੈਂਡ ਈ), ਤੋਤਾ ਸਿੰਘ ਚਹਿਲ, ਸਲਿੰਦਰ ਸਿੰਘ, ਮੰਜੂ ਭਾਰਦਵਾਜ, ਰਾਕੇਸ਼ ਕੁਮਾਰ, ਅਮਰਜੀਤ ਸਿੰਘ, ਲਵਜੀਤ ਸਿੰਘ ,ਸੰਜੀਵ ਭੂਸ਼ਣ, ਜਿਲ੍ਹਾ ਸਮਾਰਟ ਸਕੂਲ ਮੋਟੀਵੇਟਰ, ਜਿਲ੍ਹਾ ਕੋਅਾਰਡੀਨੇਟਰ ਸਮਾਰਟ ਸਕੂਲ, ਜੇ. ਈ. ਅਤੇ ਸਿੱਖਿਆ ਵਿਭਾਗ ਦੇ ਅਾਹਲਾ ਅਧਿਕਾਰੀ ਹਾਜਰ ਰਹੇ|