ਨਵਾਂ ਸ਼ਹਿਰ, 25 ਜੂਨ,2019: ਆਮ ਜਨਤਾ ਨੂੰ ਸਾਫ਼-ਸੁਥਰੀਆਂ ਅਤੇ ਉੱਚ-ਮਿਆਰ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਉਪਲਬਧ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵਿੱਢੀ ਗਈ ਮੁਹਿੰਮ ਤਹਿਤ ਪਿਛਲੇ ਦਿਨੀਂ ਨਮੂਨੇ ਖਿਲਾਫ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਦੀ ਅਦਾਲਤ ਵਿੱਚ ਕੇਸ ਦਾਇਰ ਕੀਤੇ ਗਏ ਸਨ।
ਇਨ੍ਹਾਂ ਕੇਸਾਂ ਦਾ ਫੈਸਲਾ ਸੁਣਾਉਂਦੇ ਹੋਏ ਸ਼੍ਰੀਮਤੀ ਅਨੁਪਮ ਕਲੇਰ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਐਡਜੂਕੇਟਿੰਗ ਅਫ਼ਸਰ (ਫੂਡ ਸੇਫਟੀ) ਸ਼ਹੀਦ ਭਗਤ ਸਿੰਘ ਨਗਰ ਦੀ ਅਦਾਲਤ ਵੱਲੋਂ ਨਿਰਮਾਤਾ ਕੰਪਨੀਆਂ, ਡਿਸਟ੍ਰੀਬਿਊਟਰਾਂ, ਰੈਸਟੋਰੈਟਾਂ, ਕਰਿਆਨਾ ਸਟੋਰਾਂ, ਦੋਧੀਆਂ, ਡਾਇਰੀਆਂ ਆਦਿ ਨੂੰ ਗੈਰਮਿਆਰੀ, ਮਿਸ-ਬ੍ਰਾਂਡਡ, ਮਿਆਦ-ਪੁਗੀਆਂ ਅਤੇ ਗੰੁਮਰਾਹਕੁਨ ਵੱਖ-ਵੱਖ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ 33 ਕੇਸਾਂ ਵਿੱਚ ਦੋਸ਼ੀਆਂ ਨੂੰ 3,60,000/- ਰੁਪਏ ਦਾ ਜੁਰਮਾਨਾ ਕੀਤਾ ਗਿਆ।
ਇਨ੍ਹਾਂ ’ਚ ਨਾਭਾ ਫੂਡ ਐਂਡ ਬੈਵਰੇਜਜ਼, ਫੋਕਲ ਪੁਆਇੰਟ ਨਾਭਾ ਨੂੰ ਸਰੋਂ ਦਾ ਤੇਲ (ਗੈਰ ਮਿਆਰੀ) ਦੇ ਲਈ 25,000/- ਅਤੇ ਦੁਕਾਨਦਾਰ ਪ੍ਰਭੂ ਰਿਪਾ ਕਰਿਆਨਾ ਸਟੋਰ, ਨਵਾਂਸ਼ਹਿਰ ਸਰੋਂ ਦਾ ਤੇਲ (ਗੈਰ ਮਿਆਰੀ) ਲਈ 10,000/-, ਐਨ.ਆਰ.ਆਈ ਰਸੋਈ ਬਹੂਆ, ਮੇਹਲੀ ਤਹਿ. ਬੰਗਾ, ਨਵਾਂਸ਼ਹਿਰ ਐਕਸਪਾਇਰੀ ਮਸਾਲੇ ਤੇ ਨੂਡਲਜ (4 ਕੇਸ) ਲਈ 60,000/-, ਸਤਿ ਸਾਹਿਬ ਡਾਇਰੀ ਮੂਸਾਪੁਰ ਗੈਰਮਿਆਰੀ ਪਨੀਰ 15,000/- ਫਰੈਡਸ ਵੇਰਕਾ ਪਲੈਨਟ, ਮੁਕੰਦਪੁਰ ਨੂੰ ਐਕਸਪਾਇਰੀ ਕੋਲਡ ਡਰਿੰਕ ਲਈ 20,000/-, ਰਾਜਿੰਦਰ ਸਿੰਘ ਦੋਧੀ, ਕਟਾਰੀਆ ਨੂੰ ਗਾਂ ਦਾ ਦੁੱਧ (ਗੈਰਮਿਆਰੀ) ਲਈ 25,000/-, ਮਨਜੀਤ ਸਿੰਘ, ਛੀਨਾ ਡਾਇਰੀ ਰਾਹੋਂ ਨੂੰ ਗੈਰਮਿਆਰੀ ਦੱੁਧ ਲਈ10,000/-,
ਹਰਮੇਸ਼ ਲਾਲ ਦੋਧੀ, ਪਿੰਡ ਧੱਕਤਾਨਾ ਨੂੰ ਗੈਰਮਿਆਰੀ ਦੱੁਧ ਲਈ 15,000/-, ਲ਼ੱਕੀ ਸਵੀਟਸ ਫੈਕਟਰੀ ਆਦਮਵਾਲ (ਹੁਸ਼ਿਆਰਪੁਰ) ਨੂੰ ਮਿਸਬ੍ਰਾਂਡਡ ਲੱਡੂ ਅਤੇ ਸੋਨਪਾਪੜੀ (2 ਕੇਸ) ਲਈ 20,000/-, ਮਨਪ੍ਰੀਤ ਸਿੰਘ,ਗੁਨੀਤ ਫਾਰਮਜ਼ ਪਿੰਡ ਬਨਾਂ (ਬਲਾਚੌਰ) ਨੂੰ ਗੈਰਮਿਆਰੀ ਦੁੱਧ ਲਈ 10,000/-, ਵੈਸ਼ਨੋ ਢਾਬਾ, ਨਵਾਂਸ਼ਹਿਰ ਨੂੰ ਗੈਰਮਿਆਰੀ ਪਨੀਰ ਲਈ 5,000/-, ਬੰਗਾ ਫਰੂਟ ਪ੍ਰੋਡਕਟਸ ਨੂੰ ਕੋਲਡ ਡਰਿੰਕ (ਐਕਸਪਾਇਰੀ) ਲਈ 5,000/-, ਦੁਕਾਨਦਾਰ ਹੰਸਰਾਜ ਕਰਿਆਨਾ ਪਿੰਡ ਖਾਨਖਾਨਾ ਨੂੰ ਕੋਲਡ ਡਰਿੰਕ (ਐਕਸਪਾਇਰੀ) ਲਈ 2,000/-, ਮਹਿਫਲ ਰੈਸਟੋਰੈਂਟ, ਮੁਕੰਦਪੁਰ ਨੂੰ ਗੈਰਮਿਆਰੀ ਕੁਲਫੀਆਂ ਲਈ 4,000/-, ਨਾਮਧਾਰੀ ਫੂਡ ਪ੍ਰੋਡਕਟ ਲੁਧਿਆਣਾ ਨੂੰ ਗੈਰਮਿਆਰੀ ਪਨੀਰ ਲਈ 2,000/-, ਬਲਵੀਰ ਸਿੰਘ, ਬਾਬਾ ਗੁਰਦਿੱਤਾ ਡਾਇਰੀ ਹੀਰਾਂ ਜੱਟਾਂ ਮੁਹੱਲਾ ਨਵਾਂਸ਼ਹਿਰ ਨੂੰ ਗੈਰਮਿਆਰੀ ਦੱੁਧ ਲਈ 20,000/-, ਗੁਰੁ ਨਾਨਕ ਡਾਇਰੀ ਬਲਾਚੌਰ ਨੂੰ ਗੈਰਮਿਆਰੀ ਦੱੁਧ ਤੇ ਪਨੀਰ ਲਈ 2,000/-, ਕਮਲਜੀਤ ਦੋਧੀ ਨਵਾਂਸ਼ਹਿਰ ਨੂੰ ਗੈਰਮਿਆਰੀ ਦੱੁਧ ਲਈ 10,000/-, ਜਨਤਾ ਸਵੀਟਸ ਚਣਕੋਆ ਨੂੰ ਗੈਰਮਿਆਰੀ ਦੱੁਧ ਤੇ ਖੋਇਆ ਬਰਫੀ ਲਈ 20,000/-, ਰਾਣਾ ਕਰਿਆਨਾ ਚਣਕੋਆ ਨੂੰ ਮਿਸ-ਬ੍ਰਾਂਡਡ ਹਲਦੀ ਪਾਊਡਰ ਲਈ 5,000/-, ਜੇ.ਐਮ. ਫੂਡਜ਼ ਲੁਧਿਆਣਾ ਨੂੰ ਮਿਸਬ੍ਰਾਂਡਡ ਰੱਸ ਲਈ 20,000/-, ਜਨਤਾ ਬੇਕਰੀ ਬਲਾਚੌਰ ਨੂੰ ਮਿਸਬ੍ਰਾਂਡਡ ਬਿਸਕੁੱਟ ਲਈ 5,000/-, ਭਵਨ ਸੂਦ, ਕਿ੍ਰਸ਼ਨਾ ਫੂਡ ਪ੍ਰੋਡਕਟਸ ਮੋਰਿੰਡਾ ਰੋਪੜ ਰੋਡ,ਸਹੇੜੀ ਨੂੰ ਗੈਰਮਿਆਰੀ ਆਇਸਕ੍ਰੀਮ ਲਈ 10,000/-, ਸੈਣੀ ਸਵੀਟਸ ਚਣਕੋਆ ਨੂੰ ਗੈਰਮਿਆਰੀ ਮਿਲਕ ਕੇਕ ਲਈ 5,000/-, ਰਾਣਾ ਵੈਸ਼ਨੋ ਢਾਬਾ, ਚੰਡੀਗੜ੍ਹ ਰੋਡ ਬਲਾਚੌਰ ਨੂੰ ਗੈਰਮਿਆਰੀ ਦੱੁਧ ਲਈ 5,000/-, ਫੌਜੀ ਢਾਬਾ,ਚੰਡੀਗੜ੍ਹ ਰੋਡ ਬਲਾਚੌਰ ਨੂੰ ਗੈਰਮਿਆਰੀ ਦੱੁਧ ਲਈ 5,000/-, ਐਮ.ਡੀ. ਸਵੀਟ ਸ਼ਾਪ ਕਾਠਗੜ੍ਹ ਨੂੰ ਮਿਸਲੀਡੀਗ ਬਰਫੀ ਲਈ 5,000/-, ਚੇਤਨ ਰਾਮ,ਹਰੀ ਓਮ ਬੇਕਰੀ ਨਮਕੀਨ ਲੁਧਿਆਣਾ ਨੂੰ ਮਿਸਬ੍ਰਾਂਡਡ ਨਮਕੀਨ ਲਈ 10,000/- ਜੁਰਮਾਨਾ ਕੀਤਾ ਗਿਆ ਹੈ।